12 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੰਗਾਲ ਵਿਚ ਰੈਲੀ

by vikramsehajpal

ਦਿੱਲੀ,(ਦੇਵ ਇੰਦਰਜੀਤ) :ਸੰਯੁਕਤ ਕਿਸਾਨ ਮੋਰਚਾ ਵਲੋਂ 12 ਮਾਰਚ ਨੂੰ ਬੰਗਾਲ ਵਿੱਚ ਰੈਲੀ ਕੀਤੀ ਜਾਵੇਗੀ। ਸੰਗਠਨ ਨੇ ਚੋਣ ਸੂਬਿਆਂ ਵਿੱਚ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਮੁਹਿੰਮ ਸ਼ੁਰੂ ਕਰਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਉਚਿਤ ਵਿਵਹਾਰ ਨਹੀਂ ਕਰ ਰਹੀ ਹੈ।

ਸੰਗਠਨ ਦੇ ਅਧਿਕਾਰੀ ਯੋਗੇਂਦਰ ਯਾਦਵ ਨੇ ਕਿਹਾ ਕਿ 10 ਟ੍ਰੇਡ ਸੰਗਠਨਾਂ ਨਾਲ ਸਾਡੀ ਬੈਠਕ ਹੋਈ ਹੈ। ਸਰਕਾਰ ਜਨਤਕ ਖੇਤਰਾਂ ਦਾ ਜੋ ਨਿੱਜੀਕਰਣ ਕਰ ਰਹੀ ਹੈ ਉਸਦੇ ਵਿਰੋਧ ਵਿੱਚ 15 ਮਾਰਚ ਨੂੰ ਪੂਰੇ ਦੇਸ਼ ਦੇ ਮਜ਼ਦੂਰ ਅਤੇ ਕਰਮਚਾਰੀ ਸੜਕ 'ਤੇ ਉਤਰਣਗੇ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਜਾ ਕੇ ਧਰਨਾ ਪ੍ਰਦਰਸ਼ਨ ਕਰਣਗੇ।