ਉਨਟਾਰੀਓ (ਐਨ.ਆਰ.ਆਈ. ਮੀਡਿਆ) :ਬਾਲੀਵੁੱਡ ਐਕਟਰਸ ਕੰਗਨਾ ਰਨੌਤ ਜਿਥੇ ਅੱਜ ਮੁੰਬਈ ਗਈ ਹੈ ਓਥੇ ਹੀ ਉਸਦੇ ਪਿੱਛੇ bmc ਦੀ ਟੀਮ ਨੇ ਕੰਗਨਾ ਦੇ ਦਫ਼ਤਰ ਪਹੁਚ ਕੇ ਉਸਦੇ ਦਫ਼ਤਰ ਦਾ ਇਕ ਹਿੱਸਾ ਢਹਿ ਢੇਰੀ ਕਰ ਦਿਤਾ , ਮਿਲੀ ਜਾਣਕਾਰੀ ਦੇ ਮੁਤਾਵਾਕ ਇਹ ਦਫ਼ਤਰ ਗੈਰਕਾਨੂੰਨੀ ਹੈ , ਪਰ ਇਸਤੇ ਕੰਗਨਾ ਨੇ ਇਕ ਟਵੀਟ ਕਰਕੇ ਕੇ ਕਿਹਾ ਕਿ bmc ਦੀ ਟੀਮ ਨੇ ਜੋ ਕਰਨਾ ਹੈ ਉਹ ਕਰੀ ਜਾਵੇ ,ਇਸਦੇ ਨਾਲ ਹੀ ਓਹਨਾ ਨੇ ਮਹਾਰਾਸ਼ਟਰ ਸਰਕਾਰ ਤੇ bmc ਦੀ ਟੀਮ ਦੀ ਤੁਲਨਾ ਬਾਬਰ ਸੈਨਾ ਦੇ ਨਾਲ ਕੀਤੀ ਤੇ ਆਪਣੇ ਦਫ਼ਤਰ ਨੂੰ ਰਾਮ ਮੰਦਰ ਆਖ ਇਸਦਾ ਨਿਰਮਾਣ ਉਹ ਜਲਦ ਹੀ ਦੁਵਾਰਾ ਕਰਨ ਦੇ ਗੱਲ ਵੀ ਆਖੀ,ਕੰਗਨਾ ਦੇ ਦਫਤਰ 'ਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ ਪੁਲਿਸ ਤੇ ਬੀਐਮਸੀ ਦੀ ਇੱਕ ਟੀਮ ਵੀ ਮੌਕੇ 'ਤੇ ਮੌਜੂਦ ਰਹੀ।



