ਕੋਰੋਨਾ ਨਾਲ ਲੜਨ ਲਈ ਭਾਰਤ ਨੂੰ 10 ਕਰੋੜ ਡਾਲਰ ਦੀ ਸਮੱਗਰੀ ਦੀ ਮਦਦ ਦੇਵੇਗਾ ਅਮਰੀਕਾ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਹਾਲਾਤ ਬੇਕਾਬੂ ਹੋ ਚੁੱਕੇ ਹਨ। ਦੇਸ਼ ਵਿਚ ਆਕਸੀਜਨ ਤੇ ਦਵਾਈਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਕਾਰਨ ਦੇਸ਼ ਵਿਚ ਮਰੀਜ਼ਾਂ ਦੀ ਹਾਲਤ ਹਸਪਤਾਲਾਂ ਵਿਚ ਵਿਗੜ ਰਹੀ ਹੈ। ਅਜਿਹੇ ਵਿਚ ਭਾਰਤ ਦੀ ਮਦਦ ਦੇ ਲਈ ਅਮਰੀਕਾ ਨੇ ਹੱਥ ਅੱਗੇ ਵਧਾਏ ਹਨ। ਅੱਜ ਅਮਰੀਕਾ ਤੋਂ ਮਦਦ ਦੀ ਪਹਿਲੀ ਖੇਪ ਭਾਰਤ ਪਹੁੰਚਣ ਵਾਲੀ ਹੈ। ਅਮਰੀਕਾ ਆਉਣ ਵਾਲੇ ਦਿਨਾਂ ਵਿਚ ਭਾਰਤ ਨੂੰ 10 ਕਰੋੜ ਡਾਲਰ ਤੋਂ ਵਧੇਰੇ ਦੀ ਮਦਦ ਦੀ ਇਕ ਪੂਰੀ ਲੜੀ ਭੇਜ ਰਿਹਾ ਹੈ।

ਇਸ ਵਿਚ ਆਕਸੀਜਨ, ਦਵਾਈਆਂ ਸਣੇ ਕਈ ਹੋਰ ਜ਼ਰੂਰੀ ਸਮਾਨ ਹੈ। ਅੱਜ ਜਹਾਜ਼ ਰਾਹੀਂ ਪਹਿਲੀ ਖੇਪ ਭਾਰਤ ਪਹੁੰਚਣ ਵਾਲੀ ਹੈ। ਦੱਸ ਦਈਏ ਕੀ ਅਮਰੀਕਾ ਦੇ ਵ੍ਹਾਈਟ ਹਾਊਸ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ਆਉਣ ਵਾਲੇ ਦਿਨਾਂ ਵਿਚ ਭਾਰਤ ਨੂੰ 100 ਮਿਲੀਅਨ ਅਮਰੀਕੀ ਡਾਲਰ ਤੋਂ ਵਧੇਰੇ ਦੀ ਮਦਦ ਕੋਵਿਡ-19 ਰਾਹਤ ਸਮੱਗਰੀ ਮੁਹੱਈਆ ਕਰਾਏਗਾ।

ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ ਦੇ ਲਈ ਤੁਰੰਤ ਸਿਹਤ ਸਪਲਾਈ ਲਿਜਾਣ ਵਾਲੀ ਪਹਿਲੀ ਫਲਾਈਟ ਅੱਜ ਉਥੇ ਪਹੁੰਚੇਗੀ। ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵਲਪਮੈਂਟ ਨੇ ਬੁੱਧਵਾਰ ਦੀ ਰਾਤ ਦੁਨੀਆ ਦੇ ਸਭ ਤੋਂ ਵੱਡੇ ਫੌਜੀ ਜਹਾਜ਼ ਟ੍ਰੇਵਿਸ ਏਅਰ ਫੋਰਸ ਬੇਸ ਤੋਂ ਉਡਾਣ ਭਰੀ।