ਪੰਜਾਬ ਪੁਲਿਸ ਦੇ ASI ‘ਤੇ ਜਾਨਲੇਵਾ ਹਮਲਾ !

by jaskamal

9 ਅਗਸਤ, ਨਿਊਜ਼ ਡੈਸਕ (ਸਿਮਰਨ): ਅੰਮ੍ਰਿਤਸਰ ਨਜ਼ਦੀਕ ਖਾਸਾ ਤੋਂ ਇੱਕ ਖਬਰ ਸਾਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ 'ਤੇ ਜਾਨਲੇਵਾ ਹੋਇਆ ਹੈ। ਖਾਸਾ ਠਾਣੇ ਦੇ ਏ.ਐੱਸ.ਆਈ ਡਿਊਟੀ ਤੋਂ ਵਾਪਿਸ ਘਰ ਜਾ ਰਹੇ ਸਨ ਤਾ ਰਸਤੇ ਦੇ ਵਿਚ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਗੰਭੀਰ ਜ਼ਖਮੀ ਕਰ ਦਿੱਤਾ।

ਜ਼ਖਮੀ ਏ.ਐੱਸ.ਆਈ ਸਰਤਾਜ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਖਤਮ ਹੋਣ ਤੋਂ ਬਾਅਦ ਆਪਣੇ ਪਿੰਡ ਨੱਥੂਪੁਰਾ ਜਾ ਰਹੇ ਸਨ, ਤਾ ਜਿਵੇ ਹੀ ਉਨ੍ਹਾਂ ਨੇ ਰੇਲਵੇ ਸਟੇਸ਼ਨ ਪਾਰ ਕੀਤਾ ਤਾ ਅੱਗੋਂ ਮੋਟਰਸਾਈਕਲ 'ਤੇ ਤਿੰਨ ਨੌਜਵਾਨਾਂ ਆ ਗਏ ਅਤੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਆਪਣਾ ਵਾਹਨ ਲਗਾ ਲਿਆ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਉਨ੍ਹਾਂ ਨੇ ਮੋਟਰਸਾਈਕਲ ਤੋਂ ਥੱਲੇ ਸੁੱਟ ਕੇ ਕਿਰਪਾਨਾਂ ਅਤੇ ਦਾਤਰਾਂ ਨਾਲ ਉਨ੍ਹਾਂ 'ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੇਰੀ ਬਾਂਹ, ਲੱਕ ਅਤੇ ਸਿਰ'ਤੇ ਕਾਫੀ ਢੂੰਗੀਆਂ ਸੱਟਾਂ ਲੱਗਿਆਂ ਹਨ।

ਹਾਲਾਂਕਿ ਇਹ ਹਮਲਾ ਕਿਉਂ ਕੀਤਾ ਗਿਆ ਹੈ ਅਤੇ ਕਿੰਨਾ ਵੱਲੋਂ ਕੀਤਾ ਗਿਆ ਹੈ ਇਸ ਬਾਰੇ ਤਾ ਕੁਝ ਵੀ ਪਤਾ ਨਹੀਂ ਚਲ ਸਕਿਆ ਪਰ ਨੌਜਵਾਨ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਰਾਹਗੀਰਾਂ ਨੇ ਜ਼ਖਮੀ ਪੁਲਿਸ ਵਾਲੇ ਨੂੰ ਰਸਤੇ ਤੋਂ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ। ਫਿਲਹਾਲ ਪੁਲਿਸ ਮੁਲਾਜ਼ਮ ਜ਼ੇਰੇ ਇਲਾਜ 'ਚ ਹੈ ਅਤੇ ਅਣਪਛਾਤੇ ਨੌਵਜਾਨ ਖਿਲਾਫ ਮਾਮਲੇ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।