ਅਣਪਛਾਤੇ ਵਿਕਅਤੀਆਂ ਨੇ ਘਰ ‘ਚ ਦਾਖ਼ਲ ਹੋ ਕੁੜੀ ਨੂੰ ਕੀਤਾ ਅਗਵਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ- ਫਾਜ਼ਿਲਕਾ ਦੇ ਪਿੰਡ ਗੋਲੂਕਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਪਹਿਲਾਂ ਭੰਨਤੋੜ ਕੀਤੀ ਤੇ ਫਿਰ ਕੁੜੀ ਨੂੰ ਅਗਵਾ ਕਰ ਲੈ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਗੁਰੂਹਰਸਹਾਏ ਦੇ ਨਾਲ ਪੈਂਦੇ ਪਿੰਡ ਗੋਲ਼ੂ ਵਿਖੇ ਇੱਕ ਘਰ 'ਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖ਼ਲ ਹੋ ਕੇ ਭੰਨਤੋੜ ਕਰਦੇ ਹੋਏ ਕੁੜੀ ਨੂੰ ਅਗਵਾ ਕਰ ਲਿਆ । ਪੀੜਤ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਬੀਤੀ ਰਾਤ 25 ਤੋਂ ਵੱਧ ਅਣਪਛਾਤੇ ਵਿਕਅਤੀਆਂ ਨੇ ਘਰ ਆ ਕੇ ਭੰਨਤੋੜ ਕੀਤੀ ਤੇ ਫਿਰ ਹਥਿਆਰ ਦਿਖਾ ਕੇ ਕੁੜੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ ।ਘਟਨਾ ਵਾਲੀ ਥਾਂ 'ਤੇ ਪਹੁੰਚ ਪੁਲਿਸ ਅਧਿਕਾਰੀਆਂ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਹੈ ।