Unlock 5.0 – ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ, ਸਕੂਲਾਂ ਲਈ ਵੀ ਵੱਡਾ ਐਲਾਨ

by vikramsehajpal

ਨਵੀਂ ਦਿੱਲੀ (NRI MEDIA) : ਬੁੱਧਵਾਰ ਨੂੰ ਅਨਲੌਕ-4 ਦੀ ਸੀਮਾ ਖਤਮ ਹੋਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਅਨਲੌਕ-5 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ।

ਅਨਲੌਕ ਦੇ ਪੰਜਵੇਂ ਪੜਾਅ 'ਚ ਹੁਣ 15 ਅਕਤੂਬਰ ਤੋਂ ਸਿਨੇਮਾ ਹਾਲ , ਮਲਟੀਪਲੈੱਕਸ, ਸਵਿਮਿੰਗ ਪੂਲ ਖੁੱਲ੍ਹਣਗੇ। ਕੇਂਦਰ ਸਰਕਾਰ ਨੇ ਅਨਲੌਕ ਦੇ ਪੰਜਵੇਂ ਪੜਾਅ 'ਚ ਨਵੀਂਆਂ ਰਿਆਇਤਾਂ ਅਤੇ ਛੋਟ ਦਿੰਦੇ ਹੋਏ 15 ਅਕਤੂਬਰ ਤੋਂ ਸਿਨੇਮਾ ਹਾਲ, ਮਲਟੀਪਲੈੱਕਸ, ਸਵਿਮਿੰਗ ਪੂਲ ਖੁੱਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰ ਨੇ ਸਿਨੇਮਾ ਘਰਾਂ ਨੂੰ 50 ਫੀਸਦੀ ਸੀਟਾਂ ਤੱਕ ਭਰਨ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸਕੂਲ, ਕਾਲਜ ਤੇ ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਰਾਜ ਸਰਕਾਰਾਂ 'ਤੇ ਛੱਡ ਦਿੱਤਾ ਹੈ।

ਦੱਸ ਦੇਈਏ ਇਸ ਤੋਂ ਪਹਿਲਾਂ ਦੇਸ਼ ‘ਚ ਅਨਲੌਕ ਦੇ ਚੌਥੇ ਪੜਾਅ ‘ਚ ਮਾਲ, ਸੈਲੂਨ, ਰੈਸਟੋਰੈਂਟ, ਜਿੰਮ ਵਰਗੀਆਂ ਸਾਰਵਜਨਿਕ ਥਾਵਾਂ ਖੋਲੀਆਂ ਜਾ ਚੁੱਕੀਆਂ ਹਨ। ਅਨਲੌਕ 4 ਤਹਿਤ ਜਾਰੀ ਪਿਛਲੀਆਂ ਗਾਈਡਲਾਈਨਜ਼ ‘ਚ 9ਵੀਂ 12ਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਜਾਣ, ਜਿੰਮ, ਯੋਗਾ ਸੈਂਟਰ ਵਰਗੀਆਂ ਥਾਵਾਂ ਨੂੰ ਖੋਲ੍ਹਣ ਦੀ ਛੂਟ ਮਿਲ ਗਈ ਸੀ।