UP ਦੇ ਵਿੱਚ ਇੱਕ ਤਿੰਨ ਪੈਰਾਂ ਵਾਲੇ ਬੱਚੇ ਨੇ ਲਿਆ ਜਨਮ

by simranofficial

ਉਤਰ ਪ੍ਰਦੇਸ਼ (ਐਨ .ਆਰ .ਆਈ ):ਦੁਨੀਆਂ ਦੇ ਵਿਚ ਅਜਿਹੇ ਬਹੁਤ ਸਾਰੇ ਬੱਚੇ ਹੁੰਦੇ ਹੈ ਜਿਹਨਾਂ ਦੀ ਬਣਤਰ ਆਮ ਮਨੁੱਖਾ ਨਾਲੋਂ ਕੁਝ ਵੱਖਰੀ ਹੁੰਦੀ ਹੈ ਅਜੇਹੀ ਬਣਤਰ ਓਹਨਾ ਦੀ ਕਿਸੇ ਬਿਮਾਰੀ ਨਾਲ ਜਾ ਸਰੀਰ ਦੇ ਵਿਚ ਕਿਸੇ ਕਮੀ ਨਾਲ ਹੁੰਦੀ ਹੈ ਜੇਕਰ ਸਮਾਜ ਦੀ ਗੱਲ ਕਰੀਏ ਤਾ ਸਾਡੇ ਸਮਾਜ ਵਿਚ ਅਜਿਹੇ ਬੱਚਿਆਂ ਨੂੰ ਦੇਵੀ ਦੇਵਤਾਵਾਂ ਵਾਂਗ ਪੂਜਣ ਲੱਗ ਜਾਂਦਾ ਹੈ ,ਓਥੇ ਹੀ UP ਦੇ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਥੇ ਤਿੰਨ ਪੈਰਾਂ ਵਾਲੇ ਬਚੇ ਨੇ ਜਨਮ ਲਿਆ ਹੈ ,,ਇਸ ਬਚੇ ਨੂੰ ਵੇਖ ਕੇ ਕੋਈ ਹੈਰਾਨ ਹੈ ਤੇ ਕੋਈ ਇਸ ਬਚੇ ਨੂੰ ਉਸ ਰੱਬ ਦਾ ਰੂਪ ਮਨ ਰਿਹਾ ਹੈ , ਤੁਹਾਨੂੰ ਦੱਸ ਦੇਈਏ ਕਿ ਜਦੋ ਦਾ ਇਸ ਬਚੇ ਨੇ ਜਨਮ ਲਿਆ ਹੈ ਲੋਕ ਇਸ ਬਚੇ ਨੂੰ ਵੇਖਣ ਦੇ ਲਈ ਦੂਰੋਂ ਦੂਰੋਂ ਆ ਰਹੇ ਨੇ ਇਸ ਬਚੇ ਦੇ ਤਿੰਨ ਪੈਰ ਹੈ ਜਿਸ ਵਿੱਚੋ ਇਕ ਪੈਰ ਬਚੇ ਦੇ ਗੁਪਤ ਅੰਗ ਦੇ ਨਾਲ ਜੁੜੀਆ ਹੈ , ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇਕ ਖਾਸ ਤਰ੍ਹਾਂ ਦੀ ਬਿਮਾਰੀ ਹੈ ਜਿਸ ਨੂੰ ਕੰਜੇਨਿਟੱਲ ਅਨੋਮਿਲੀ ਕਿਹਾ ਜਾਂਦਾ ਹੈ ਇਸ ਬਿਮਾਰੀ ਦੇ ਕਾਰਨ ਹੀ ਬੱਚੇ ਦੇ ਤਿੰਨ ਪੈਰ ਹੈ ਜੇਕਰ ਇਸਦਾ ਇਲਾਜ ਹੋਵੇਗਾ ਤਾਂ ਬੱਚਾ ਠੀਕ ਹੋ ਜਾਵੇਗਾ , ਬਚੇ ਦਾ ਪਿਤਾ ਇਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਹੈ ਤੇ ਉਸਦੇ ਕੋਲ ਏਨੇ ਪੈਸੇ ਨਹੀਂ ਹੈ ਕਿ ਉਹ ਆਪਣੇ ਬਚੇ ਦਾ ਇਲਾਜ਼ ਕਰਵਾ ਸਕੇ ਇਸ ਲਈ ਹੁਣ ਉਹ ਯੋਗੀ ਸਰਕਾਰ ਦੇ ਕੋਲ ਮਦਦ ਦੀ ਗੁਹਾਰ ਲੱਗਾ ਰਹੇ ਨੇ ਤਾਂ ਜੋ ਉਹ ਇਸ ਬਚੇ ਦਾ ਇਲਾਜ਼ ਕਰਵਾ ਕੇ ਇਸਨੂੰ ਠੀਕ ਕਰਵਾ ਸਕੇ