UPSC ਆਈਈਐੱਸ /ਆਈਐੱਸਐੱਸ 2021 ਦਾ ਨਤੀਜਾ ਜਾਰੀ

by jaskamal

ਨਿਊਜ਼ ਡੈਸਕ (ਜਸਕਮਲ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ  Indian Economic Service / Indian Statistical Service Exam 2021 ਦਾ ਅੰਤਿਮ ਨਤੀਜਾ ਐਲਾਨ ਦਿੱਤਾ ਹੈ । ਨਤੀਜਾ UPSC ਦੀ ਅਧਿਕਾਰਤ ਵੈੱਬਸਾਈਟ, upsc.gov.in 'ਤੇ ਉਪਲਬਧ ਹੈ।

ਆਈਈਐੱਸ ( Indian Economic Service) ਲਈ ਕੁੱਲ 15 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਤੇ ਆਈਐੱਸਐੱਸ ( Indian Statistical Service) ਲਈ 11 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਨ੍ਹਾਂ ਉਮੀਦਵਾਰਾਂ ਦੀ ਚੋਣ 16 ਤੋਂ 18 ਜੁਲਾਈ ਤੱਕ ਹੋਈ ਲਿਖਤੀ ਪ੍ਰੀਖਿਆ ਤੇ 29 ਨਵੰਬਰ ਤੋਂ 1 ਦਸੰਬਰ ਤੱਕ ਹੋਈ ਇੰਟਰਵਿਊ ਦੇ ਆਧਾਰ 'ਤੇ ਕੀਤੀ ਗਈ ਹੈ। ਜਿਨ੍ਹਾਂ ਉਮੀਦਵਾਰਾਂ ਦੇ ਨਤੀਜੇ ਆਰਜ਼ੀ ਰੱਖੇ ਗਏ ਹਨ, ਉਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਦੀ ਪੇਸ਼ਕਸ਼ ਉਦੋਂ ਤਕ ਜਾਰੀ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਕਮਿਸ਼ਨ ਅਜਿਹੇ ਉਮੀਦਵਾਰਾਂ ਤੋਂ ਉਡੀਕੇ ਗਏ ਅਸਲ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਕਰਦਾ ਤੇ ਜਦੋਂ ਤਕ ਇਨ੍ਹਾਂ ਉਮੀਦਵਾਰਾਂ ਦੀ ਅਸਥਾਈ ਸਥਿਤੀ ਨੂੰ ਸਪੱਸ਼ਟ ਨਹੀਂ ਕਰ ਦਿੰਦਾ।

ਇਨ੍ਹਾਂ ਉਮੀਦਵਾਰਾਂ ਦੀ ਅਸਥਾਈਤਾ ਅੰਤਿਮ ਨਤੀਜੇ ਦੇ ਐਲਾਨ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੀ ਮਿਆਦ ਲਈ ਹੀ ਜਾਇਜ਼ ਰਹੇਗੀ।“ਜੇਕਰ ਉਮੀਦਵਾਰ ਇਸ ਮਿਆਦ ਦੇ ਅੰਦਰ ਕਮਿਸ਼ਨ ਵੱਲੋਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ 'ਚ ਅਸਫਲ ਰਹਿੰਦਾ ਹੈ, ਤਾਂ ਉਨ੍ਹਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।