UPSC ਨੇ NDA, NA (I) ਪ੍ਰੀਖਿਆ 2022 ਦਾ ਨੋਟੀਫਿਕੇਸ਼ਨ ਕੀਤਾ ਜਾਰੀ

by jaskamal

ਨਿਊਜ਼ ਡੈਸਕ (ਜਸਕਮਲ) : ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੇ ਆਰਮੀ, ਨੇਵੀ ਤੇ ਏਅਰ ਫੋਰਸ ਵਿੰਗਾਂ ਤੇ ਇੰਡੀਅਨ ਨੇਵਲ ਅਕੈਡਮੀ ਕੋਰਸ 'ਚ ਦਾਖਲੇ ਲਈ 10 ਅਪ੍ਰੈਲ, 2022 ਨੂੰ ਹੋਣ ਵਾਲੀ ਪ੍ਰੀਖਿਆ ਲਈ, ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਉਮੀਦਵਾਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਅਧਿਕਾਰਤ ਵੈੱਬਸਾਈਟ 'ਤੇ 11 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ। UPSC ਨੇ ਕਿਹਾ ਹੈ, "ਆਨਲਾਈਨ ਅਰਜ਼ੀਆਂ 18.01.2022 ਤੋਂ 24.01.2022 ਸ਼ਾਮ 6:00 ਵਜੇ ਤਕ ਵਾਪਸ ਲਈਆਂ ਜਾ ਸਕਦੀਆਂ ਹਨ।

NDA ਤੇ NA (I) ਪ੍ਰੀਖਿਆ 2022 2 ਜਨਵਰੀ, 2023 ਤੋਂ ਸ਼ੁਰੂ ਹੋਣ ਵਾਲੇ 149ਵੇਂ ਕੋਰਸ ਤੇ 111ਵੇਂ ਇੰਡੀਅਨ ਨੇਵਲ ਅਕੈਡਮੀ ਕੋਰਸ (INAC) ਲਈ NDA ਦੇ ਆਰਮੀ, ਨੇਵੀ ਤੇ ਏਅਰ ਫੋਰਸ ਵਿੰਗਾਂ 'ਚ ਦਾਖਲੇ ਲਈ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੀਖਿਆ ਰਾਹੀਂ ਕੁੱਲ 400 ਅਸਾਮੀਆਂ ਭਰੀਆਂ ਜਾਣਗੀਆਂ। UPSC ਨੇ ਕਿਹਾ ਹੈ, "ਅਸਾਮੀਆਂ ਅਸਥਾਈ ਹਨ ਤੇ ਰਾਸ਼ਟਰੀ ਰੱਖਿਆ ਅਕੈਡਮੀ ਤੇ ਭਾਰਤੀ ਨੇਵਲ ਅਕੈਡਮੀ ਦੀ ਸਿਖਲਾਈ ਸਮਰੱਥਾ ਦੀ ਉਪਲਬਧਤਾ ਦੇ ਅਧਾਰ 'ਤੇ ਬਦਲੀਆਂ ਜਾ ਸਕਦੀਆਂ ਹਨ," ਯੂਪੀਐੱਸਸੀ ਨੇ ਕਿਹਾ ਹੈ।

ਸਿਰਫ਼ 2 ਜੁਲਾਈ, 2003 ਤੋਂ ਪਹਿਲਾਂ ਤੇ 1 ਜੁਲਾਈ, 2006 ਤੋਂ ਬਾਅਦ ਵਿੱਚ ਪੈਦਾ ਹੋਏ ਅਣਵਿਆਹੇ ਮਰਦ/ਔਰਤ ਉਮੀਦਵਾਰ ਹੀ ਯੋਗ ਹਨ। NDA ਦੇ ਫੌਜੀ ਵਿੰਗ ਲਈ ਘੱਟੋ-ਘੱਟ ਵਿਦਿਅਕ ਯੋਗਤਾ 12ਵੀਂ ਜਮਾਤ ਪਾਸ ਹੈ ਅਤੇ ਬਾਕੀਆਂ ਲਈ ਭੌਤਿਕ ਵਿਗਿਆਨ, ਰਸਾਇਣ ਅਤੇ ਗਣਿਤ ਨਾਲ 12ਵੀਂ ਜਮਾਤ ਪਾਸ ਘੱਟੋ-ਘੱਟ ਵਿੱਦਿਅਕ ਯੋਗਤਾ ਲੋੜੀਂਦੀ ਹੈ। 11ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਇਸ ਪ੍ਰੀਖਿਆ ਲਈ ਯੋਗ ਨਹੀਂ ਹਨ।