ਪੱਤਰ ਪ੍ਰੇਰਕ : ਸੋਸ਼ਲ ਮੀਡੀਆ ਇਨਫਲੁਐਂਸਰ ਉਰਫੀ ਜਾਵੇਦ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਆਪਣੇ ਵੱਖਰੇ ਪਹਿਰਾਵੇ ਕਾਰਨ ਉਰਫੀ ਜਾਵੇਦ ਦਾ ਨਾਂ ਹਰ ਰੋਜ਼ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ, ਪਰ ਫਿਲਹਾਲ ਉਰਫੀ ਜਾਵੇਦ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ 'ਚ ਹੈ।
ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਉਰਫੀ ਜਾਵੇਦ ਦਾ ਇਕ ਤਾਜ਼ਾ ਵੀਡੀਓ ਸਾਹਮਣੇ ਆਇਆ, ਜਿਸ 'ਚ ਪੁਲਸ ਉਰਫੀ ਨੂੰ ਗ੍ਰਿਫਤਾਰ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਹੁਣ ਉਰਫੀ ਜਾਵੇਦ ਦਾ ਇਕ ਹੋਰ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਰਫੀ ਦੀ ਗ੍ਰਿਫਤਾਰੀ ਫਰਜ਼ੀ ਹੈ।
ਸ਼ੁੱਕਰਵਾਰ ਸ਼ਾਮ ਨੂੰ, ਉਰਫੀ ਜਾਵੇਦ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਤਾਜ਼ਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ 'ਚ ਉਰਫੀ ਜੇਲ ਦੀਆਂ ਸਲਾਖਾਂ ਪਿੱਛੇ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਅਸਲ ਜੇਲ੍ਹ ਨਹੀਂ ਹੈ ਅਤੇ ਅਦਾਕਾਰਾ ਅਸਲ ਕੈਦੀ ਨਹੀਂ ਹੈ, ਸਗੋਂ ਉਰਫੀ ਜਾਵੇਦ ਦਾ ਇਹ ਵੀਡੀਓ ਇੱਕ ਪ੍ਰਮੋਸ਼ਨਲ ਵੀਡੀਓ ਹੈ, ਜਿਸ ਨੂੰ ਉਰਫੀ ਨੇ ਇੱਕ ਮਸ਼ਹੂਰ ਕੱਪੜਿਆਂ ਦੀ ਕੰਪਨੀ ਲਈ ਸ਼ੂਟ ਕੀਤਾ ਹੈ।
ਇਸ ਵੀਡੀਓ 'ਚ ਉਰਫੀ ਜਾਵੇਦ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਚੰਗੀ ਤਰ੍ਹਾਂ ਸਮਝ ਗਿਆ ਹੈ ਕਿ ਉਰਫੀ ਜਾਵੇਦ ਦੀ ਗ੍ਰਿਫਤਾਰੀ ਦੀ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਸੀ ਅਤੇ ਇਹ ਸਿਰਫ ਇਕ ਪਬਲੀਸਿਟੀ ਸਟੰਟ ਸੀ। ਇਸ ਤਰ੍ਹਾਂ ਉਰਫੀ ਦਾ ਇਕ ਹੋਰ ਝੂਠ ਬੇਨਕਾਬ ਹੋ ਗਿਆ ਹੈ। ਸਥਿਤੀ ਇਹ ਹੈ ਕਿ ਉਰਫੀ ਦਾ ਤਾਜ਼ਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।



