ਵਾਸ਼ਿੰਗਟਨ , 05 ਜੂਨ ( NRI MEDIA )
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਇਕ ਵੱਡਾ ਫੈਸਲਾ ਲਿਆ ਹੈ , ਟਰੰਪ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਲਈ ਸੈਰ-ਸਪਾਟਾ ਕਰਨ ਲਈ ਕਿਊਬਾ ਜਾਂ ਉੱਤੇ ਰੋਕ ਲਾ ਦਿੱਤੀ ਹੈ ,ਇਸ ਸਾਰੀ ਕਵਾਇਦ ਦੇ ਪਿੱਛੇ ਅਮਰੀਕਾ ਦਾ ਮੁਖ ਮਕਸਦ ਆਪਣੀ ਕਰੰਸੀ ਨੂੰ ਉਸ ਦੇਸ਼ ਵਿੱਚ ਜਾਣ ਤੋਂ ਰੋਕਣਾ ਹੈ ਜਿਸ ਨੂੰ ਅਮਰੀਕਾ ਵਨੇਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋਂ ਦਾ ਮਿੱਤਰ ਮੰਨਦਾ ਹੈ , ਵਿੱਤ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਸਿੱਖਿਆ ਦੇ ਲਈ ਕਿਊਬਾ ਜਾਣ , ਕਰੂਜ ਜਾਂ ਨਿੱਜੀ ਕਿਸ਼ਤੀ ਤੇ ਜਾਣ ਵਾਲੇ ਦੌਰਿਆਂ ਉੱਤੇ ਰੋਕ ਲਗਾ ਦਿੱਤੀ ਹੈ , ਅਮਰੀਕਾ ਦੇ ਇਸ ਕਦਮ ਨਾਲ ਕਿਊਬਾ ਨੂੰ ਝਟਕਾ ਲੱਗੇਗਾ |
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, '' ਅਮਰੀਕਾ ਵੇਨੇਜ਼ੁਏਲਾ ਦੇ ਲੋਕਾਂ ਦੇ ਦਮਨ ਲਈ, ਵੈਨੇਜ਼ੁਏਲਾ ਵਿਚ ਦਖ਼ਲ ਅਤੇ ਉੱਥੇ ਨਿਕੋਲਸ ਮਦੂਰੋਂ ਦੀ ਅਗਵਾਈ ਕਰਕੇ ਪੈਦਾ ਹੋਏ ਸੰਕਟ ਵਿੱਚ ਸਿੱਧੀ ਭੂਮਿਕਾ ਲਈ ਕਿਊਬਾ ਦੀ ਸਰਕਾਰ ਨੂੰ ਜ਼ਿੰਮੇਵਾਰ ਮੰਨਦਾ ਹੈ , ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ, '' ਕਿਊਬਾ ਦੀ ਸਹਾਇਤਾ ਨਾਲ ਮਦੂਰੋਂ ਨੇ ਮਨੁੱਖੀ ਬਿਪਤਾ ਪੈਦਾ ਕੀਤੀ ਹੈ ਜੋ ਖੇਤਰ ਨੂੰ ਅਸਥਿਰ ਕਰ ਰਹੀ ਹੈ , ਉਨ੍ਹਾਂ ਨੇ ਕਿਹਾ ਕਿ ਇਸ ਰੋਕਥਾਮ ਦਾ ਮਕਸਦ ਕਿਊਬਾ ਵਿੱਚ ਅਸਪਸ਼ਟ ਯਾਤਰਾ ਨੂੰ ਰੋਕਣਾ ਹੈ |
ਕਿਊਬਾ ਦੀ ਸਰਕਾਰ ਨੇ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ , ਕਿਊਬਾ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਉੱਤੇ ਬੇਵਜ੍ਹਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ , ਸਰਕਾਰ ਦੇ ਬੁਲਾਰੇ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਕਿ ਸੈਲਾਨੀਆਂ ਨੂੰ ਰੋਕਣ ਨਾਲ ਕਿਊਬਾ ਦੀ ਆਰਥਿਕਤਾ ਤੇ ਗਹਿਰਾ ਅਸਰ ਪਵੇਗਾ ਅਤੇ ਦੇਸ਼ ਵਿੱਚ ਗਰੀਬੀ ਵਧੇਗੀ |



