ਵਾਸ਼ਿੰਗਟਨ , 28 ਮਾਰਚ ( NRI MEDIA )
ਅਮਰੀਕਾ ਨੇ ਮੁਸਲਿਮਾਂ ਪ੍ਰਤੀ ਦੋਹਰੀ ਨੀਤੀ ਅਪਣਾਉਣ ਵਾਲੇ ਚੀਨ ਤੇ ਹੁਣ ਨਿਸ਼ਾਨਾ ਸਾਧਿਆ ਹੈ , ਇਸ ਦੇ ਪਿੱਛੇ ਚੀਨ ਵੱਲੋਂ ਭਾਰਤ ਪ੍ਰਤੀ ਅਪਣਾਇਆ ਗਿਆ ਦੋਹਰਾ ਰਵੱਈਆ ਵੀ ਹੈ ਕਿਉਂਕਿ ਪਿਛਲੇ ਦਿਨੀਂ ਚੀਨ ਨੇ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਵਿੱਚ ਬਚਾ ਲਿਆ ਸੀ , ਅਮਰੀਕਾ ਨੇ ਸਖ਼ਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਚੀਨ ਆਪਣੇ ਦੇਸ਼ ਵਿੱਚ ਮੁਸਲਮਾਨਾਂ ਉੱਤੇ ਜ਼ੁਲਮ ਕਰਦਾ ਹੈ ਪਰ ਸੰਯੁਕਤ ਰਾਸ਼ਟਰ ਵਿੱਚ ਜਾ ਕੇ ਚੀਨ ਅੱਤਵਾਦੀਆਂ ਨੂੰ ਬਚਾਉਂਦਾ ਹੈ ਜੋ ਕਿ ਪੂਰੇ ਵਿਸ਼ਵ ਲਈ ਖਤਰਨਾਕ ਹੈ |
ਅਮਰੀਕਾ ਨੇ ਮੁਸਲਮਾਨਾਂ ਉੱਤੇ ਦੋ ਪੱਖਾਂ ਦੇ ਕਾਰਨ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਹੈ , ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌੰਪੀਓ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਨੇ ਆਪਣੇ ਲੱਖਾਂ ਮੁਸਲਮਾਨਾਂ ਨੂੰ ਪ੍ਰੇਸ਼ਾਨ ਕੀਤਾ ਹੈ ਪਰ ਹਿੰਸਕ ਤਾਨਾਸ਼ਾਹੀ ਸੰਗਠਨਾਂ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਬਚਾਉਣ ਦਾ ਕੰਮ ਵੀ ਕੀਤਾ ਹੈ , ਪੌੰਪੀਓ ਦਾ ਇਸ਼ਾਰਾ ਸਪੱਸ਼ਟ ਤੌਰ 'ਤੇ ਚੀਨ ਦੁਆਰਾ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਗਲੋਬਲ ਅੱਤਵਾਦੀ ਐਲਾਨ ਕਰਨ ਤੋਂ ਬਚਾਉਣਾ ਹੈ |
ਪੌੰਪੀਓ ਨੇ ਕਿਹਾ- ਚੀਨ ਨੇ ਸ਼ਿਨਜਿਯਾਂਗ ਪ੍ਰਾਂਤ ਵਿੱਚ 2017 ਤੋਂ ਹੁਣ ਤੱਕ 10 ਲੱਖ ਤੋਂ ਜ਼ਿਆਦਾ ਉਈਗਰ, ਕਜਾਖੋਂ ਅਤੇ ਹੋਰ ਮੁਸਲਿਮ ਘੱਟ ਗਿਣਤੀ ਲੋਕਾਂ ਨੂੰ ਆਰਜ਼ੀ ਤੌਰ 'ਤੇ ਹਿਰਾਸਤ ਵਿੱਚ ਲਿਆ ਹੈ, ਉਨ੍ਹਾਂ ਲੋਕਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ. ਹਾਲ ਹੀ ਵਿੱਚ ਚੀਨ ਨੇ ਖੁਦ ਦਾਅਵਾ ਕੀਤਾ ਸੀ ਕਿ ਸ਼ਿਨਜਿਆਂਗ ਵਿੱਚ 2014 ਤੋਂ ਹੁਣ ਤਕ ਤਕਰੀਬਨ 13 ਹਜ਼ਾਰ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ |
ਪਿਛਲੇ ਦਿਨੀਂ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐਨਐਸਸੀ) ਵਿੱਚ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਵਿਰੁੱਧ ਪ੍ਰਸਤਾਵ ਪੇਸ਼ ਕੀਤਾ ਸੀ ਪਰ ਚੀਨ ਨੇ ਇਸ ਵਿੱਚ ਤਕਨੀਕੀ ਰੋਕ ਲਗਾਈ ਸੀ, ਸੁਰੱਖਿਆ ਕੌਂਸਲ ਦੇ 15 ਮੈਂਬਰ ਦੇਸ਼ਾਂ ਵਿੱਚੋਂ 14 ਨੇ ਮਸੂਦ ਉੱਤੇ ਕਾਰਵਾਈ ਦੀ ਮੰਗ ਕੀਤੀ ਸੀ |



