ਪੁਲਵਾਮਾ ਹਮਲਾ – ਅਮਰੀਕਾ ਨੇ ਭਾਰਤ ਨੂੰ ਫੋਨ ਕਰ ਸਖ਼ਤ ਕਦਮ ਚੁੱਕਣ ਲਈ ਕਿਹਾ

by mediateam

ਨਵੀਂ ਦਿੱਲੀ / ਵਾਸ਼ਿੰਗਟਨ , 16 ਫਰਵਰੀ ( NRI MEDIA )

ਪੁਲਵਾਮਾ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਸ਼ੋਕ ਦਾ ਮਾਹੌਲ ਹੈ , ਉਥੇ ਹੀ ਕਈ ਦੇਸ਼ ਇਸ ਭਿਆਨਕ ਹਮਲੇ ਤੋਂ ਬਾਅਦ ਭਾਰਤ ਦੇ ਪੱਖ ਵਿੱਚ ਆ ਗਏ ਹਨ , ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਜੌਨ ਬੋਲਟਨ ਨੇ ਆਪਣੇ ਭਾਰਤੀ ਸਮਕਾਲੀ ਅਜੀਤ ਦੋਵਾਲ ਨਾਲ ਪੁਲਵਾਮਾ ਹਮਲੇ ਬਾਰੇ ਫੋਨ ਤੇ ਗੱਲਬਾਤ ਕੀਤੀ ਹੈ ,   ਬੋਲਟਨ ਨੇ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੇ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਦੁਹਰਾਈ ਹੈ ,ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਆਪਣਾ ਸਵੈ-ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਇਸ ਵਿੱਚ ਅਮਰੀਕਾ ਹਮੇਸ਼ਾ ਭਾਰਤ ਦੀ ਸਹਾਇਤਾ ਕਰਦਾ ਰਹੇਗਾ |


ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਵਿੱਚ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਬੋੱਲਟਨ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੋ ਵਾਰ ਅਜੀਤ ਦੋਵਾਲ ਨਾਲ ਪੱਲਵਾਮਾ ਹਮਲੇ ਉੱਤੇ ਗੱਲ ਕੀਤੀ ਹੈ , ਬੋਲਟਨ ਨੇ ਕਿਹਾ ਕਿ ਸੀਆਰਪੀਐਫ 'ਤੇ ਹਮਲੇ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਜ਼ਾ ਦਿਵਾਉਣ ਤੱਕ ਅਮਰੀਕਾ  ਭਾਰਤ ਦੇ ਨਾਲ ਹੈ |


ਦੋ ਅਧਿਕਾਰੀਆਂ ਨੇ ਸੰਕਲਪ ਲਿਆ ਕਿ ਉਹ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਅਧੀਨ ਪਾਕਿਸਤਾਨ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਵੀ ਦਬਾਅ ਬਣਾਉਣਗੇ , ਬੋਲਟਨ ਨੇ ਕਿਹਾ, ਅਸੀਂ ਪਹਿਲਾਂ ਹੀ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਬਣਾਉਣ ਲਈ ਚੇਤਾਵਨੀ ਦਿੱਤੀ ਸੀ , ਅੱਗੇ ਦੀਆਂ ਚਰਚਾਵਾਂ ਵਿੱਚ ਵੀ ਸਾਨੂੰ ਪਾਕਿਸਤਾਨੀਆਂ ਨੂੰ ਸਾਫ ਸੰਦੇਸ਼ ਦੇਣਾ ਚਾਹੀਦਾ ਹੈ , ਇਸ ਦੇ ਨਾਲ ਹੀ ਮਸੂਦ ਅਜ਼ਹਰ ਨੂੰ ਵੀ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਲਈ ਸਾਨੂੰ ਭਾਰਤ ਦੇ ਨਾਲ ਕੰਮ ਕਰਨਾ ਚਾਹੀਦਾ ਹੈ |


ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਤੋਂ ਵੀ ਪਾਕਿਸਤਾਨ ਦਾ ਨਾਮ ਲੈ ਕੇ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ , ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਜ਼ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਆਪਣੀ ਜਮੀਨ ਤੋਂ ਚਲ ਰਹੇ ਅੱਤਵਾਦੀ ਸੰਗਠਨਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ , ਉਨ੍ਹਾਂ ਕਿਹਾ ਕਿ ਪਾਕਿਸਤਾਨ  ਸਿਰਫ਼ ਖੇਤਰ ਵਿੱਚ ਹਿੰਸਾ ਅਤੇ ਆਤੰਕ ਨੂੰ ਉਤਸ਼ਾਹਤ ਕਰ ਰਿਹਾ ਹੈ |

More News

NRI Post
..
NRI Post
..
NRI Post
..