1 ਸੈਨਿਕ ਦੀ ਸ਼ਹਾਦਤ ਵਾਸਤੇ ਅਮਰੀਕਾ ਨੇ ਈਰਾਨ ‘ਚ ਕੀਤੀ ਬੰਬਾਰੀ

by vikramsehajpal

ਅਮਰੀਕਾ,(ਦੇਵ ਇੰਦਰਜੀਤ) :ਅਮਰੀਕਾ ਨੇ ਸੀਰੀਆ ਵਿਚ ਈਰਾਨ ਹਮਾਇਤੀ ਮਿਲੀਸ਼ਿਆ ਦੇ ਟਿਕਾਣੇ 'ਤੇ ਜ਼ੋਰਦਾਰ ਹਵਾਈ ਹਮਲਾ ਕਰਕੇ ਉਸ ਨੂੰ ਤਬਾਹ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਇਸ ਮਿਲੀਸ਼ਿਆ ਗੁੱਟ ਨੇ ਇਰਾਕ ਵਿਚ ਅਮਰੀਕੀ ਦੂਤਘਰ 'ਤੇ ਰਾਕੇਟ ਨਾਲ ਹਮਲਾ ਕੀਤਾ ਸੀ। ਰਾਕੇਟ ਹਮਲੇ ਵਿਚ ਅਮਰੀਕੀ ਫ਼ੌਜੀ ਜ਼ਖਮੀ ਹੋ ਗਏ ਸੀ ਅਤੇ ਇੱਕ ਠੇਕੇਦਾਰ ਦੀ ਮੌਤ ਹੋ ਗਈ ਸੀ। ਮੰਨਿਆ ਜਾ ਰਿਹਾ ਕਿ ਸੁਪਰ ਪਾਵਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਇੱਕ ਮਹੀਨੇ ਬਾਅਦ ਹੀ ਹਵਾਈ ਹਮਲੇ ਕਰਕੇ ਜੋਅ ਬਾਈਡਨ ਨੇ ਅਪਣੇ ਇਰਾਦੇ ਸਾਫ ਕਰ ਦਿੱਤੇ ਹਨ।

ਦੱਸਿਆ ਜਾ ਰਿਹਾ ਕਿ ਅਮਰੀਕਾ ਨੇ ਰਾਕੇਟ ਹਮਲੇ ਦੇ ਜਵਾਬ ਵਿਚ ਬੇਸ਼ੱਕ ਹੀ ਇਹ ਹਵਾਈ ਹਮਲਾ ਕੀਤਾ ਹੋਵੇ ਲੇਕਿਨ ਉਸ ਦੇ ਦਾਇਰੇ ਨੂੰ ਸੀਮਤ ਰੱਖਿਆ ਹੈ ਤਾਕਿ ਤਣਾਅ ਨਾ ਵਧੇ। ਨਾਲ ਹੀ ਇਸ ਹਮਲੇ ਨੂੰ ਸੀਰੀਆ ਵਿਚ ਅੰਜਾਮ ਦਿੱਤਾ ਗਿਆ ਹੈ ਤਾਕਿ ਇਰਾਕ ਦੀ ਸਰਕਾਰ ਨੂੰ ਰਾਹਤ ਮਿਲੇ ਜੋ ਖੁਦ ਵੀ 15 ਫਰਵਰੀ ਨੂੰ ਹੋਏ ਰਾਕੇਟ ਹਮਲੇ ਦੀ ਜਾਂਚ ਕਰ ਰਹੀ ਹੈ। ਇਹ ਹਵਾਈ ਹਮਲਾ ਬਾਈਡਨ ਪ੍ਰਸ਼ਾਸਨ ਦੀ ਪਹਿਲੀ ਸੈਨਿਕ ਕਾਰਵਾਈ ਹੈ।

ਬਾਈਡਨ ਪ੍ਰਸ਼ਾਸਨ ਨੇ ਅਪਣੇ ਸ਼ੁਰੂਆਤੀ ਦਿਨਾਂ ਵਿਚ ਇਰਾਦਾ ਜ਼ਾਹਰ ਕੀਤਾ ਸੀ ਕਿ ਉਹ ਚੀਨ ਵਲੋਂ ਪੇਸ਼ ਕੀਤੀ ਚੁਣੌਤੀ 'ਤੇ ਜ਼ਿਆਦਾ ਫੋਕਸ ਕਰਨਗੇ। ਅਧਿਕਾਰੀਆਂ ਨੇ ਨਾਂ ਨਹੀਂ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਇਸ ਹਵਾਈ ਹਮਲੇ ਨੂੰ ਸਿੱਧੇ ਰਾਸ਼ਟਰਪਤੀ ਜੋਅ ਬਾਈਡਨ ਦੇ ਆਦੇਸ਼ 'ਤੇ ਅੰਜਾਮ ਦਿੱਤਾ ਗਿਆ ਹੈ।