ਬਾਰਡਰ ਪੈਟ੍ਰੋਲ ਏਜੇਂਟਾਂ ਨੇ ਭੱਦੇ ਤਰੀਕੇ ਨਾਲ ਉਡਾਇਆ ਅਮਰੀਕੀ ਨੁਮਾਇੰਦੇ ਅਤੇ ਪ੍ਰਵਾਸੀਆਂ ਦੀ ਮੌਤ ਦਾ ਮਜ਼ਾਕ

by

ਵਾਸ਼ਿੰਗਟਨ , 03 ਜੁਲਾਈ ( NRI MEDIA )

ਅਮਰੀਕੀ ਸੀਮਾ ਸ਼ੁਲਕ ਅਤੇ ਸਰਹੱਦ ਸੁਰੱਖਿਆ ਦਾ ਕਹਿਣਾ ਹੈ ਕਿ ਬਾਰਡਰ ਪੈਟ੍ਰੋਲ ਏਜੇਂਟਾਂ ਦੇ ਇਕ ਫੇਸਬੁੱਕ ਪੇਜ ਵੱਲੋਂ ਕੀਤੀਆਂ ਗਈਆਂ ਜਾਤੀਵਾਦੀ ਤੇ ਲਿੰਗਕ ਟਿੱਪਣੀਆਂ ਦੇ ਖਿਲਾਫ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ , ਇਸ 9,500 ਮੈਂਬਰਾਂ ਵਾਲੇ ਬਾਰਡਰ ਪੈਟ੍ਰੋਲ ਏਜੇਂਟਾਂ ਅਤੇ ਪੋਸਟ ਗਾਰਡਾਂ ਲਈ ਬਣੇ ਖੂਫੀਆ ਸਮੂਹ ਦੇ ਖਿਲਾਫ ਇਕ ਰਿਪੋਰਟ ਜਾਰੀ ਕੀਤੀ ਗਈ ਸੀ , ਇਸ ਗਰੁੱਪ ਦੇ ਵਿਚ ਬਹੁਤ ਹੀ ਨੀਚ, ਭੱਦੇ ਅਤੇ ਅਸ਼ਲੀਲ ਤਰ੍ਹਾਂ ਦੇ ਚੁਟਕੁਲੇ ਸਨ। ਇਸਤੋਂ ਅਲਾਵਾ ਇਸ ਗਰੁੱਪ ਦੇ ਵਿਚ ਅਮਰੀਕੀ ਨੁਮਾਈਂਦੇ ਅਲੇਕਜ਼ੈਂਡਰਿਯਾ ਓਕੈਸਿਓ ਕਾਰਤੇਜ਼ ਬਾਰੇ ਵੀ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਸਨ।


ਅਜੇ ਤਕ ਇਸ ਰਿਪੋਰਟ ਦੇ ਵਿਚ ਸ਼ਾਮਿਲ ਸਮਗਰੀ ਦੀ ਜਾਂਚ ਨਹੀਂ ਕੀਤੀ ਗਈ ਹੈ ਜੋ ਕਿ ਗਰੁੱਪ ਦੇ ਸਕਰੀਨ ਸ਼ੋਟ ਤੋਂ ਮਿਲੀਆਂ ਸੀ। ਪ੍ਰੋਪਬ੍ਲਿਕਾ ਦਾ ਕਹਿਣਾ ਹੈ ਕਿ, ਇਹ ਪੋਸਟ ਬਾਰਡਰ ਪੈਟ੍ਰੋਲ ਏਜੇਂਸੀ ਦੇ ਏਜੇਂਟਾਂ ਦਾ ਹੀ ਫੇਸਬੁੱਕ ਗਰੁੱਪ ਹੈ, ਜਿਸਦਾ ਨਾਮ ਆਈ ਐਮ 10-15 ਰੱਖਿਆ ਹੈ, ਗਰੁੱਪ ਦਾ ਇਹ ਨਾਮ ਇਕ ਕੋਡ ਵੱਜੋਂ ਰੱਖਿਆ ਗਿਆ ਹੈ ਜਿਸਦਾ ਅਰਥ ਹੈ ਏਲੀਯਨ ਇਨ ਕਸਟਡੀ ਜਾਣੀ ਕਿ ਪਰਵਾਸੀ ਸੈਂਟਰ ਵਿਚ ਆਉਣ ਵਾਲੇ ਪਰਵਾਸੀ।

ਅਮਰੀਕਾ ਦੇ ਆਫ਼ਿਸ ਓਫ ਪ੍ਰੋਫੈਸ਼ਨਲ ਰੇਸਪੋਨਸਿਬਿਲਿਟੀ ਦੇ ਅੱਸੀਸਟੈਂਟ ਕਮਿਸ਼ਨਰ ਮੈਥੀਉ ਕਲੀਨ ਦਾ ਕਹਿਣਾ ਹੈ ਕਿ ਸੀ. ਬੀ. ਪੀ. ਨੂੰ ਇਸ ਗਤੀਵਿਧੀ ਜਿਸ ਵਿਚ ਕਈ ਸੀ. ਬੀ. ਪੀ. ਕਰਮਚਾਰੀ ਵੀ ਸ਼ਾਮਿਲ ਹੋ ਸਕਦੇ ਹਨ , ਉਨ੍ਹਾਂ ਕਿਹਾ ਕਿ ਇਸਦੀ ਸੂਚਨਾ ਮਿਲਣ ਮਗਰੋਂ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ , ਇਸਦੇ ਨਾਲ ਹੀ ਅਮਰੀਕੀ ਬਰਦਾਰ ਪੇਟਰੋਲਿੰਗ  ਚੀਫ ਕਾਰਲਾ ਪ੍ਰੋਵੋਸਟ ਨੇ ਕਿਹਾ ਕਿ "ਇਹ ਬਿਲਕੁਲ ਅਣਉਚਿਤ ਹੈ, ਮੈਂ ਆਪਣੇ ਏਜੇਂਟਾਂ ਨੂੰ ਪ੍ਰਤੀਦਿਨ ਦੇਖਦਾ ਹਾਂ ਅਤੇ ਉਨ੍ਹਾਂ ਤੋਂ ਜੋ ਉਮੀਦ ਰੱਖਦਾ ਹੈ ਇਹ ਉਸ ਇਕਸਾਰਤਾ ਅਤੇ ਸਨਮਾਨ ਦੇ ਵਿਰੁੱਧ ਹੈ।