ਅਮਰੀਕਾ – ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ, ਇਕ ਲੱਖ ਲੋਕਾਂ ਹੋਏ ਬੇਘਰ

by mediateam

ਕੈਲੀਫੋਰਨੀਆ ਡੈਸਕ (Vikram Sehajpal) : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਵਿਕਰਾਲ ਰੂਪ ਧਾਰ ਲਿਆ ਹੈ। ਤੇਜ਼ ਹਵਾਵਾਂ ਕਾਰਨ ਅੱਗ ਹੌਲੀ ਹੌਲੀ ਲਾਸ ਏਂਜਲਸ ਵੱਲ ਵਧ ਰਹੀ ਹੈ। ਇਸ ਕਾਰਨ ਕਰੀਬ ਇਕ ਲੱਖ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਅੱਗ ਦੀ ਲਪੇਟ 'ਚ ਆਉਣ ਨਾਲ 25 ਘਰ ਤਬਾਹ ਹੋ ਗਏ ਹਨ। ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦਰਮਿਆਨ ਸ਼ੁੱਕਰਵਾਰ ਨੂੰ ਉੱਤਰੀ ਕੈਲੀਫੋਰਨੀਆ 'ਚ ਕਰੀਬ 20 ਲੱਖ ਘਰਾਂ 'ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਜੰਗਲਾਂ 'ਚ ਲੱਗੀ ਅੱਗ ਦੇ ਖ਼ਤਰੇ ਤੋਂ ਬਚਣ ਲਈ ਸੂਬੇ ਦੀ ਸਭ ਤੋਂ ਵੱਡੀ ਬਿਜਲੀ ਸਪਲਾਈ ਕੰਪਨੀ ਨੇ ਬਿਜਲੀ ਕੱਟ ਦਿੱਤੀ ਸੀ। ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਅੱਗ ਲੱਗਣ ਦੀ ਸ਼ੁਰੂਆਤ ਵੀਰਵਾਰ ਰਾਤ ਸਿਲਮਰ ਤੋਂ ਹੋਈ ਸੀ। ਸ਼ੁੱਕਰਵਾਰ ਤਕ ਲਾਸ ਏਂਜਲਸ ਦੇ ਉੱਤਰ-ਪੱਛਮੀ ਇਲਾਕੇ 'ਚ 7500 ਏਕੜ ਅੱਗ ਨਾਲ ਝੁਲਸ ਚੁੱਕਾ ਸੀ। ਕੈਲੀਫੋਰਨੀਆ ਦੇ ਵਣ ਤੇ ਅਗਨੀ ਸੁਰੱਖਿਆ ਵਿਭਾਗ ਮੁਤਾਬਕ, ਹਰ ਘੰਟੇ 800 ਏਕੜ ਇਲਾਕਾ ਇਸ ਦੀ ਲਪੇਟ 'ਚ ਆ ਰਿਹਾ ਹੈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ। 

More News

NRI Post
..
NRI Post
..
NRI Post
..