ਅਮਰੀਕਾ ਕੈਪਿਟੋਲ ਚ ਦੰਗਾ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ: ਜੋਅ ਬਾਈਡਨ

by vikramsehajpal

ਵਾਸ਼ਿੰਗਟਨ(ਦੇਵ ਇੰਦਰਜੀਤ): 6 ਦਸੰਬਰ ਨੂੰ ਕੈਪਿਟੋਲ ਤੇ ਹਮਲਾ ਇਕ ਸੋਚੀ ਸਮਜੀ ਸਾਜਿਸ਼ ਸੀ। ਇਹ ਬਿਆਨ ਦਿੱਤਾ ਹੈ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਜੋਅ ਬਾਈਡਨ ਨੇ।

ਬਾਈਡਨ ਨੇ ਇੰਨਾ ਹੀ ਨਹੀਂ ਕਿਹਾ, ਡੋਨਾਲਡ ਟਰੰਪ ਨੂੰ ਅੜੇ ਹੱਥੀਂ ਲੈਂਦਿਆਂ ਬਾਈਡਨ ਨੇ ਸਾਫ ਕਿਹਾ ਕਿ ਅਮਰੀਕੀ ਲੋਕਤੰਤਰ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸੂਰਤ ਵਿਚ ਬਖਸ਼ੇ ਨਹੀਂ ਜਾਣਗੇ।

ਦਸਣਯੋਗ ਹੈ ਕੇ ਜੋਅ ਬਾਈਡਨ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਅਮਰੀਕੀ ਸੰਸਦ 'ਤੇ ਹਮਲਾ ਘਰੇਲੂ ਅੱਤਵਾਦੀਆਂ ਨੇ ਕੀਤਾ ਹੈ ਅਤੇ ਓਹਨਾ ਨੂੰ ਸਜਾ ਵੀ ਦਿਤੀ ਜਾਵੇਗੀ।