ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਬ੍ਰਿਟੇਨ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ – ਅਮਰੀਕਾ ਸਪੁਰਦ ਕਰਨ ਦਾ ਰਾਹ ਹੋਇਆ ਪੱਧਰਾ

by

ਲੰਦਨ , 12 ਅਪ੍ਰੈਲ ( NRI MEDIA )

ਵਿਸ਼ਵ ਦੇ ਸਭ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਸੰਵੇਦਨਸ਼ੀਲ ਅਤੇ ਖੁਫੀਆ ਦਸਤਾਵੇਜ਼ ਲੀਕ ਕਰਨ ਵਾਲੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਬ੍ਰਿਟੇਨ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ , ਜੂਲੀਅਨ ਅਸਾਂਜ ਨੂੰ ਅਦਾਲਤ ਨੇ ਜਮਾਨਤ ਦੀ ਸ਼ਰਤ ਤੋੜਨ ਦਾ ਦੋਸ਼ੀ ਕਰਾਰ ਦਿੱਤਾ ਹੈ , ਇਸ ਤੋਂ ਬਾਅਦ ਜੂਲੀਅਨ ਅਸਾਂਜ ਨੂੰ ਅਮਰੀਕਾ ਸਪੁਰਦ ਕਰਨ ਦਾ ਰਾਹ ਪੱਧਰਾ ਹੋਇਆ ਹੈ , ਬ੍ਰਿਟਿਸ਼ ਪੁਲਿਸ ਨੇ ਵੀਰਵਾਰ ਨੂੰ ਇਕਵੇਡਾਰ ਦੇ ਦੂਤਾਵਾਸ ਤੋਂ ਅਸਾਂਜ ਨੂੰ ਗ੍ਰਿਫਤਾਰ ਕੀਤਾ ਸੀ ,ਉਹ ਪਿਛਲੇ ਸੱਤ ਸਾਲਾਂ ਤੋਂ ਲੰਦਨ ਵਿਚ ਇਕਵਾਡੋਰ ਦੂਤਾਵਾਸ ਵਿਚ ਰਹਿ ਰਹੇ ਸਨ  , ਅਮਰੀਕਾ ਲੰਮੇ ਸਮੇਂ ਤੋਂ ਜੂਲੀਅਨ ਅਸਾਂਜ ਨੂੰ ਸਪੁਰਦ ਕਰਨ ਦੀ ਮੰਗ ਕਰ ਰਿਹਾ ਹੈ |


ਅਮਰੀਕਾ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੇ ਅਮਰੀਕਾ ਖਿਲਾਫ ਕੰਪਿਊਟਰ ਘੁਸਪੈਠ ਕਰਨ ਦੀ ਸਾਜ਼ਿਸ਼ ਕੀਤੀ ਸੀ ਅਤੇ ਦੇਸ਼ ਦੇ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਸੀ , ਅਮਰੀਕਾ ਜੂਲੀਅਨ ਅਸਾਂਜ ਦੇ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕਰਨ ਦੇ ਪੱਖ ਵਿੱਚ ਹੈ , ਜੂਲੀਅਨ ਅਸਾਂਜ ਨੇ ਇਰਾਕ ਯੁੱਧ ਨੂੰ ਲੈ ਕੇ ਅਮਰੀਕਾ ਦੇ ਕਈ ਗੁਪਤ ਦਸਤਾਵੇਜ਼ ਜਨਤਕ ਕਰ ਦਿੱਤੇ ਸਨ |

ਅਸਲ ਵਿਚ ਆਸਟਰੇਲੀਆ ਦੇ ਨਾਗਰਿਕ ਜੂਲੀਅਨ ਅਸਾਂਜ ਉੱਤੇ ਸਵੀਡਨ ਵਿਚ ਦੁਰਵਿਵਹਾਰਕ ਜਿਨਸੀ ਹਮਲੇ ਦਾ ਦੋਸ਼ ਲਗਾਇਆ ਗਿਆ ਸੀ ,ਇਸ ਮਾਮਲੇ ਵਿਚ, ਲੰਡਨ ਵਿਚ ਸਥਿਤ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਨੇ 29 ਜੂਨ, 2012 ਵਿੱਚ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ , ਅਦਾਲਤ ਵਲੋਂ ਉਸ ਨੂੰ ਸਮਰਪਣ ਕਰਨ ਲਈ ਕਿਹਾ ਗਿਆ ਸੀ, ਪਰ ਜੂਲੀਅਨ ਅਸਾਂਜ ਨੇ ਗ੍ਰਿਫਤਾਰੀ ਤੋਂ ਬਚਣ ਲਈ ਇਕਵੇਡਾਰ ਦੇ ਦੂਤਘਰ ਵਿਚ ਪਨਾਹ ਲੈ ਲਈ ਸੀ |

ਇਸ ਮਾਮਲੇ ਵਿਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਉਸ ਨੂੰ ਜਮਾਨਤ ਦੇ ਨਿਯਮਾਂ ਨੂੰ ਤੋੜਨ ਦਾ ਦੋਸ਼ੀ ਠਹਿਰਾਇਆ ਹੈ. ਉਨ੍ਹਾਂ ਨੂੰ 12 ਮਹੀਨਿਆਂ ਦੀ ਸਜ਼ਾ ਹੋ ਸਕਦੀ ਹੈ. ਅਦਾਲਤ ਨੇ ਉਨ੍ਹਾਂ ਨੂੰ ਅਗਲੇ ਮਹੀਨੇ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ ,ਅਸਾਂਜ ਨੇ ਖੁਦ ਨੂੰ ਅਦਾਲਤ ਵਿਚ ਬੇਕਸੂਰ ਦੱਸਿਆ ਪਰ ਅਦਾਲਤ ਨੇ ਉਸ ਦੀ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਹੈ |

More News

NRI Post
..
NRI Post
..
NRI Post
..