ਅਮਰੀਕੀ ਕੋਸਟ ਗਾਰਡ ਵਲੋਂ ਪਣਡੁੱਬੀ ਤੇ ਕੀਤੀ ਰੇਡ ਦਾ ਵੀਡੀਓ ਆਇਆ ਸਾਹਮਣੇ

by

ਵਾਸ਼ਿੰਗਟਨ , 13 ਜੁਲਾਈ ( NRI MEDIA )

ਪ੍ਰਸ਼ਾਂਤ ਮਹਾਸਾਗਰ ਦੇ ਵਿਚ ਅਮਰੀਕੀ ਕੋਸਟ ਗਾਰਡ ਦੁਆਰਾ ਪਣਡੁੱਬੀ ਦੇ ਉਤੇ ਕੀਤੀ ਰੇਡ ਦੀ ਇਕ ਵੀਡੀਓ ਆਈ ਸਾਹਮਣੇ। ਅਸਲ ਦੇ ਵਿਚ ਇਹ ਵੀਡੀਓ 18 ਜੂਨ ਵਾਲੇ ਦਿਨ ਪੂਰਵੀ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਰਿਕਾਰਡ ਕੀਤੀ ਗਈ ਸੀ ਪਰ ਸਾਰਿਆਂ ਦੇ ਸਾਹਮਣੇ ਇਹ ਵੀਡੀਓ ਹਲਾਂਹੀ ਦੇ ਵਿਚ ਹੀ ਉਜਾਗਰ ਕੀਤੀ ਗਈ , ਇਸ ਵੀਡੀਓ ਦੇ ਵਿਚ ਦੋ ਹਥਿਆਰ ਬੰਦ ਅਧਿਕਾਰੀਆਂ ਦੀ ਤਸਕਰਾਂ ਅਤੇ ਨਸ਼ਿਆਂ ਨਾਲ ਭਰੀ ਪਣਡੁੱਬੀ' ਤੇ ਕੀਤੇ ਗਈ ਰੇਡ ਦਿਖਾਈ ਗਈ ਹੈ। 

ਇਸ ਵਿਚ ਅਮਰੀਕੀ ਕੋਸਟ ਗਾਰਡ ਤੇਜ ਲਹਿਰਾਂ ਦੇ ਵਿੱਚੋ ਦੀ ਆਪਣੀ ਕਿਸ਼ਤੀਆਂ ਕੱਢ ਰਹੇ ਸਨ ਤਾਂ ਜੋ ਕਿ ਅਰਧ- ਪਣਡੁੱਬੀ ਤਕ ਪਹੁੰਚ ਸਕਣ ਜੋ ਕਿ ਆਪਣੇ ਪੂਰੀ ਤਰ੍ਹਾਂ ਪਾਣੀ ਦੇ ਵਿਚ ਨਹੀਂ ਸੀ ਜਿਸ ਕਾਰਨ ਉਸਦਾ ਉਪਰਲਾ ਹਿੱਸਾ ਪਾਣੀ ਬਾਹਰੋਂ ਸਾਫ ਨਜ਼ਰ ਆ ਰਿਹਾ ਸੀ , ਇਹਨਾਂ ਅਧਿਕਾਰੀਆਂ ਨੂੰ ਪਣਡੁੱਬੀ ਉਪਰ ਚੜਣਾ ਥੋੜਾ ਔਖਾ ਜਾਪਿਆ ਪਰ ਅੰਤ ਵਿਚ ਉਹ ਇਸ ਵਿਚ ਸਫਲ ਰਹੇ।


ਕਾਫੀ ਦੂਰੀ ਤੋਂ ਜਦ ਅਫਸਰ ਨੇ ਪਣਡੁੱਬੀ ਉਤੇ ਛਲਾਂਗ ਮਾਰੀ ਤਾਂ ਲਹਿਰਾਂ ਦਾ ਸਾਮਣਾ ਕਰਦੇ ਹੋਏ ਉਸਨੇ ਚੜ੍ਹਦੇ ਹੀ ਹਥੌੜੇ ਨਾਲ ਵਾਰ ਕਰਨੇ ਸ਼ੁਰੂ ਕਰ ਦਿਤੇ , ਅਰਧ-ਪਣਡੁੱਬੀ ਦੇ ਢਕਣ ਦੇ ਖੁਲਦਿਆਂ ਹੀ ਇਕ ਬੰਦੇ ਨੇ ਆਤਮ-ਸਮਪਰਨ ਕਰ ਦਿਤਾ ,ਜਿਕਰ ਯੋਗ ਹੈ ਕਿ ਅਧਿਕਾਰੀ ਹਥਿਆਰਾਂ ਨਾਲ ਤਾਂ ਲੈਸ ਸਨ ਪਰ ਉਹਨਾਂ ਦੇ ਕੋਲ ਲਾਈਫ ਜੈਕਟ ਨਹੀਂ ਸੀ , ਇਸਤੋਂ ਬਾਅਦ ਵਿਚ ਜਦ ਜਾਂਚ ਕੀਤੀ ਗਈ ਤਾਂ ਇਸ ਪਣਡੁੱਬੀ ਵਿੱਚੋ 17,690 ਕਿਲੋਗ੍ਰਾਮ ਕੋਕੀਨ ਅਤੇ 423 ਕਿਲੋ ਮਾਰਿਜੁਆਣਾ ਵੀ ਜ਼ਬਤ ਕੀਤੀ ਗਈ , ਇਸ ਤੋਂ ਇਲਾਵਾ ਮੈਕਸੀਕੋ, ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਅੰਤਰ-ਰਾਸ਼ਟਰੀ ਪਾਣੀਆਂ ਦੇ ਵਿਚ ਹੋਏ 14 ਓਪਰੇਸ਼ਨਾਂ ਤਹਿਤ 55 ਤਸਕਰਾਂ ਨੂੰ ਗਿਰਫ਼ਤਾਰ ਕੀਤੇ ਗਏ |

More News

NRI Post
..
NRI Post
..
NRI Post
..