ਮੈਕਸੀਕੋ – ਅਮਰੀਕੀ ਭਾਈਚਾਰੇ ਦੇ 6 ਬੱਚਿਆਂ ਅਤੇ 3 ਔਰਤਾਂ ਨੂੰ ਗੋਲੀਆਂ ਨਾਲ ਭੁੰਨਿਆ

by mediateam

ਰਾਂਚੋ-ਡੀ-ਲਾ-ਮੌਰਾ , 06 ਨਵੰਬਰ ( NRI MEDIA )

ਉੱਤਰੀ ਮੈਕਸੀਕੋ ਵਿੱਚ ਅਣਪਛਾਤੇ ਹਮਲਾਵਰਾਂ ਦੁਆਰਾ ਅਮੈਰੀਕਨ ਮਾਰਮਨ ਕਮਿਉਨਿਟੀ ਦੇ 6 ਬੱਚਿਆਂ ਅਤੇ 3 ਔਰਤਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ , ਪੁਲਿਸ ਦੇ ਅਨੁਸਾਰ ਕਤਲ ਤੋਂ ਬਾਅਦ ਲਾਸ਼ਾਂ ਨੂੰ ਗੱਡੀਆਂ ਵਿੱਚ ਅੱਗ ਲਗਾ ਦਿੱਤੀ ਗਈ , ਪੁਲਿਸ ਨੂੰ ਮੰਗਲਵਾਰ ਤੱਕ ਰਾਂਚੋ-ਡੀ-ਲਾ-ਮੌਰਾ ਨੇੜੇ ਸੜੀਆਂ ਹੋਈਆਂ ਲਾਸ਼ਾਂ ਵਾਲੇ ਤਿੰਨ ਵਾਹਨ ਮਿਲੇ ਹਨ,ਚਿਹੁਹੁਆ ਸਟੇਟ ਅਟਾਰਨੀ ਜਨਰਲ ਸਾਗਰ ਅਗਸਟੋ ਪੈਨਿਸ਼ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਬਾਰੇ ਹਾਲੇ ਕੋਈ ਸਹੀ ਅੰਕੜਾ ਨਹੀਂ ਮਿਲਿਆ , ਨਿਉਜ਼ ਏਜੰਸੀ ਦੇ ਅਨੁਸਾਰ ਹਮਲਾਵਰਾਂ ਤੋਂ ਬਚ ਕੇ 6 ਬੱਚੇ ਫਰਾਰ ਹੋ ਗਏ , ਉਨ੍ਹਾਂ ਵਿਚੋਂ ਇਕ ਨੂੰ ਗੋਲੀ ਲੱਗੀ ਹੈ ਅਤੇ ਇਕ ਲਾਪਤਾ ਹੈ।


ਜੂਲੀਅਨ ਲੇਬਾਰਨ, ਮ੍ਰਿਤਕਾਂ ਵਿਚੋਂ ਇਕ ਦੇ ਪਰਿਵਾਰ ਨੇ ਨਿਉਜ਼ ਏਜੰਸੀ ਨੂੰ ਦੱਸਿਆ ਕਿ ਇਹ ਇਕ ਕਤਲੇਆਮ ਹੈ,ਨਸ਼ਾ ਤਸਕਰੀ ਅਤੇ ਲੁੱਟਾਂ ਲਈ ਬਦਨਾਮ ਰਾਂਚੋ-ਡੀ-ਲਾ-ਮੌਰਾ ਦੇ ਦੁਆਲੇ ਕੰਮ ਕਰਨ ਵਾਲੇ ਅਪਰਾਧਿਕ ਗਿਰੋਹ ਨੇ ਇਸ ਨੂੰ ਅੰਜਾਮ ਦਿੱਤਾ ਹੈ,ਮੇਰੀ ਭੈਣ ਅਤੇ ਉਸ ਦੇ 4 ਬੱਚੇ ਏਅਰਪੋਰਟ ਜਾ ਰਹੇ ਸਨ, ਰਸਤੇ ਵਿਚ ਉਨ੍ਹਾਂ ਦੀ ਮੌਤ ਹੋ ਗਈ, ਜੂਲੀਅਨ ਦੇ ਭਰਾ ਬੈਂਜਾਮਿਨ, ਜਿਸ ਨੇ ਅਪਰਾਧੀਆਂ ਵਿਰੁੱਧ ਮੁਹਿੰਮ ਚਲਾਈ ਸੀ ਉਸ ਦੀ ਵੀ 2009 ਵਿੱਚ ਹੱਤਿਆ ਕਰ ਦਿੱਤੀ ਗਈ ਸੀ।

ਮਾਰਮਨ ਕਮਿਉਨਿਟੀ ਦੇ ਲੋਕ 19 ਵੀਂ ਸਦੀ ਵਿਚ ਬਹੁ-ਵਿਆਹ ਅਤੇ ਹੋਰ ਪਰੰਪਰਾਵਾਂ ਲਈ ਸਜ਼ਾ ਮਿਲਣ ਤੋਂ ਬਾਅਦ ਅਮਰੀਕਾ ਤੋਂ ਮੈਕਸੀਕੋ ਚਲੇ ਗਏ ਸਨ , ਉਸ ਸਮੇਂ ਤੋਂ, ਮੈਕਸੀਕੋ ਵਿਚ ਰਹਿੰਦੇ ਇਸ ਮਾਰਮਨ ਕਮਿਉਨਿਟੀ ਦੇ ਜ਼ਿਆਦਾਤਰ ਲੋਕਾਂ ਕੋਲ ਅਮਰੀਕਾ ਅਤੇ ਮੈਕਸੀਕੋ ਦੋਵਾਂ ਦੇਸ਼ਾਂ ਦੀ ਨਾਗਰਿਕਤਾ ਹੈ,2006 ਵਿੱਚ ਮੈਕਸੀਕੋ ਨੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਚਲਾਈ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਥੇ 25,000 ਤੋਂ ਵੱਧ ਕਤਲ ਹੋਏ ਹਨ।

More News

NRI Post
..
NRI Post
..
NRI Post
..