ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਨੂੰ ਅਮਰੀਕਾ ਨੇ ਕੀਤਾ ਭਾਰਤ ਹਵਾਲੇ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਬਾਲੀਵੁੱਡ ਡਾਇਰੈਕਟਰ-ਪ੍ਰੋਡਿਊਸਰ ਮਹੇਸ਼ ਭੱਟ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤੀ ਅਪਰਾਧੀ ਉਬੈਦੁੱਲਾ ਅੱਬਦੁਲਰਸ਼ੀਦ ਰੇਡੀਓਵਾਲਾ (46) ਨੂੰ ਅਮਰੀਕਾ ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਮੰਗਲਵਾਰ ਨੂੰ ਇਸ ਬਾਰੇ ਔਫੀਸ਼ੀਅਲ ਬਿਆਨ ਦਿੱਤਾ ਗਿਆ। ਬਾਲੀਵੁੱਡ ਡਾਇਰੈਕਟਰ-ਪ੍ਰੋਡਿਊਸਰ ਮਹੇਸ਼ ਭੱਟ ਦਾ ਕਤਲ ਦੀ ਕੋਸ਼ਿਸ਼ ਕਰਨ ਤੇ ਫ਼ਿਲਮਕਾਰ ਕਰੀਨ ਮੋਰਾਨੀ ‘ਤੇ ਹਮਲਾ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਹੈ। ਮਕੋਕਾ ਅਦਾਲਤ ਵੱਲੋਂ ਰੇਡੀਓਵਾਲਾ ਖਿਲਾਫ ਨਵਾਂ ਗੈਰਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ 2015 ‘ਚ ਸੀਬੀਆਈ ਦੇ ਕਹਿਣ ‘ਤੇ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। 


ਅਮਰੀਕੀ ਆਈਸੀਈ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਰੇਡੀਓਵਾਲਾ ਨੂੰ ਅਮਰੀਕਾ ‘ਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਦੇ ਇਲਜ਼ਾਮ ‘ਚ ਨਿਊਜਰਸੀ ਦੇ ਇਸਲੀਨ ਤੋਂ ਈਆਰਓ ਨੇ ਸਤੰਬਰ 2017 ‘ਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ‘ਚ ਇਸ ਜੱਜ ਨੇ ਉਸ ਨੂੰ ਭਾਰਤ ਭੇਜਣ ਦਾ ਆਦੇਸ਼ ਦਿੱਤਾ ਸੀ। ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪੇ ਜਾਣ ਤਕ ਰੇਡੀਓਵਾਲਾ ਈਆਰਓ ਨੇਵਾਰਕ ਦੀ ਹਿਰਾਸਤ ‘ਚ ਸੀ।

More News

NRI Post
..
NRI Post
..
NRI Post
..