ਕਾਂਗਰਸ ਦੀਆਂ ਮਹਿਲਾ ਸੰਸਦ ਮੈਂਬਰਾਂ ਖਿਲਾਫ ਅਮਰੀਕੀ ਰਾਸ਼ਟਰਪਤੀ ਦੀ ਟਿੱਪਣੀ ਦੁਖਦਾਈ : ਜਗਮੀਤ ਸਿੰਘ

by mediateam

ਓਟਾਵਾ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਟਿੱਪਣੀਆਂ ਤੇ ਬੜਬੋਲੇ ਸੁਭਾਅ ਕਾਰਨ ਅਕਸਰ ਚਰਚਾ 'ਚ ਰਹਿੰਦੇ ਹਨ। ਅਜਿਹੀਆਂ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਨੂੰ ਅਕਸਰ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦੌਰਾਨ ਡੋਨਾਲਡ ਟਰੰਪ ਵਲੋਂ ਐਤਵਾਰ ਨੂੰ ਕਾਂਗਰਸਵੂਮਨਸ ਖਿਲਾਫ ਕੀਤੀ ਗਈ ਟਿੱਪਣੀ ਤੋਂ ਬਾਅਦ ਉਨ੍ਹਾਂ ਦੀ ਖਿਲਾਫਤ ਸ਼ੁਰੂ ਹੋ ਗਈ ਹੈ।

ਕੈਨੇਡਾ ਦੀ ਐੱਨ.ਡੀ.ਪੀ. ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕਾਂਗਰਸਵੂਮਨਸ ਦਾ ਸਾਥ ਦਿੰਦਿਆਂ ਇਸ ਨੂੰ ਦੁਖਦਾਈ ਦੱਸਿਆ ਹੈ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਇਸ ਦੌਰਾਨ ਟਵੀਟ ਕਰਕੇ ਕਿਹਾ ਕਿ ਇਹ ਰਾਸ਼ਟਰਪਤੀ ਵਲੋਂ ਨਸਲਵਾਦ ਦੀ ਦੁਖਦਾਈ ਤੇ ਭੱਦੀ ਤਸਵੀਰ ਪੇਸ਼ ਕੀਤੀ ਗਈ ਹੈ, ਜੋ ਕਿ ਸੰਯੁਕਤ ਲੋਕਾਂ ਦੇ ਮੁੱਲਾਂ ਤੇ ਅਬਿਲਟੀ ਨੂੰ ਨਹੀਂ ਦਰਸਾਉਂਦੀ।

ਮੈਂ ਇਸ ਮੌਕੇ ਕਾਂਗਰਸਵੂਮਨਸ ਨਾਲ ਹਾਂ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਡੈਮੋਕ੍ਰੇਟਿਕ ਕਾਂਗਰਸ ਵੂਮਨਸ ਨਾਲ ਜ਼ੁਬਾਨੀ ਜੰਗ ਤੇਜ਼ ਕਰਦਿਆਂ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਡੈਮੋਕ੍ਰੇਟਸ ਅਲੈਗਜ਼ੈਂਡਰੀਆ ਓਕਾਸਿਓ-ਕੋਟੇਰਜ, ਰਸ਼ੀਦਾ ਤਲੀਬ, ਇਲਹਾਨ ਉਮਰ ਅਤੇ ਅਯਨਾ ਪ੍ਰੇਸਲੇ ਨੇ ਟਵਿਟਰ 'ਤੇ ਇਸ ਸਬੰਧੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

More News

NRI Post
..
NRI Post
..
NRI Post
..