ਅਮਰੀਕੀ ਚੋਣਾਂ – ਬਿਡੇਨ ਨੂੰ ਮੁਸਲਮਾਨਾਂ ਦੀਆਂ ਮਿਲੀਆਂ 69% ਵੋਟਾਂ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕਾ ਵਿਚ ਚੋਣਾਂ ਨੂੰ ਲੈ ਕੇ ਇੱਕ ਹੋਰ ਸਰਵੇ 'ਚ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਮੁਸਲਿਮ ਵੋਟਰਾਂ ਦਾ ਰੁਝਾਨ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਵੱਲ ਦੇਖਿਆ ਜਾ ਰਿਹਾ ਹੈ। ਦ ਕਾਊਂਸਲ ਆਫ਼ ਅਮਰੀਕਨ ਇਸਲਾਮਿਕ ਰਿਲੇਸ਼ੰਜ਼ ਵਲੋਂ ਕਰਾਏ ਗਏ ਸਰਵੇ ਮੁਤਾਬਕ ਕਰੀਬ 69 % ਮੁਸਲਿਮ ਵੋਟਰਾਂ ਨੇ ਜੋਅ ਬਿਡੇਨ ਨੂੰ ਵੋਟ ਪਾਈ ਹੈ ਤੇ ਸਿਰਫ 17% ਨੇ ਟਰੰਪ ਨੂੰ ਸਮਰਥਨ ਦਿੱਤਾ।

ਦੱਸ ਦੇਈਏ ਕਿ ਸੀਏਆਈਆਰ ਅਮਰੀਕਾ ਦਾ ਸਭ ਤੋਂ ਵੱਡਾ ਮੁਸਲਿਮ ਨਾਗਰਿਕ ਅਧਿਕਾਰ ਸਮੂਹ ਹੈ । ਇਸ ਨੇ ਇਸ ਚੋਣ ਵਿਚ ਮੁਸਲਿਮ ਵੋਟਰਾਂ ਦੇ ਰੁਖ ਨੂੰ ਜਾਨਣ ਦੇ ਲਈ ਕਰਾਏ ਗਏ ਐਗਜਿਟ ਪੋਲ ਦੇ ਨਤੀਜਿਆਂ ਨੂੰ ਮੰਗਲਵਾਰ ਨੂੰ ਜਾਰੀ ਕੀਤਾ ਸੀ। ਸੀਏਆਈਆਰ ਨੇ ਇਸ ਦੇ ਲਈ 844 ਰਜਿਸਟਰਡ ਮੁਸਲਿਮ ਵੋਟਰਾਂ ਦੇ ਪਰਵਾਰਾਂ ਵਿਚ ਸਰਵੇਖਣ ਕੀਤਾ ਅਤੇ ਦੇਖਿਆ ਕਿ ਇਸ ਚੋਣ ਵਿਚ 84 % ਮੁਸਲਿਮ ਵੋਟਰਾਂ ਨੇ ਅਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਰਵੇ ਦੇ ਅਨੁਸਾਰ ਮੁਸਲਿਮ ਵੋਟਰਾਂ ਵਿਚੋਂ 69 % ਨੇ ਬਿਡੇਨ ਅਤੇ 17 % ਨੇ ਟਰੰਪ ਨੂੰ ਵੋਟ ਪਾਈ।