ਅਮਰੀਕੀ ਕੰਪਨੀ ਨੇ ਹਰ ਮੁਲਾਜ਼ਮ ਨੂੰ ਦਿੱਤਾ 36 ਲੱਖ ਦਾ ਕ੍ਰਿਸਮਸ ਬੋਨਸ

by

ਵਾਸ਼ਿੰਗਟਨ ਡੈਸਕ (Vikram Sehajpal) : ਹਰ ਕੰਪਨੀ ਦੇ ਮੁਲਾਜ਼ਮ ਦਾ ਚਾਅ ਹੁੰਦਾ ਹੈ ਕਿ ਉਸ ਨੂੰ ਕੰਪਨੀ ਮੋਟਾ ਵਲੋਂ ਬੋਨਸ ਮਿਲੇ ਤੇ ਇਕ ਅਮਰੀਕੀ ਰੀਅਲ ਅਸਟੇਟ ਕੰਪਨੀ ਨੇ ਕ੍ਰਿਸਮਸ 'ਤੇ ਆਪਣੇ 198 ਮੁਲਾਜ਼ਮਾਂ ਨੂੰ 10 ਮਿਲੀਅਨ ਡਾਲਰ ਦਾ ਬੋਨਸ ਵੰਡਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਹਿਸਾਬ ਨਾਲ ਹਰ ਮੁਲਾਜ਼ਮ ਨੂੰ ਹੱਥ ਵਿਚ ਕੰਪਨੀ ਨੇ 36 ਲੱਖ ਰੁਪਏ ਦਾ ਬੋਨਸ ਦਿੱਤਾ ਹੈ। ਇਸ ਪੂਰੇ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਇਹ ਬੋਨਸ ਮੁਲਾਜ਼ਮਾਂ ਲਈ ਸਰਪ੍ਰਾਈਜ਼ ਸੀ ਕਿਉਂਕਿ ਉਨ੍ਹਾਂ ਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਸੀ। 

ਦੱਸ ਦਈਏ ਕਿ ਕੰਪਨੀ ਦੇ ਮਾਲਕ 81 ਸਾਲ ਦੇ ਐਡਵਰਡ ਸੇਂਟ ਜਾਨ ਨੇ ਆਪਣੇ ਮੁਲਾਜ਼ਮਾਂ ਨੂੰ ਸਰਪਰਾਈਜ਼ ਦਿੰਦੇ ਹੋਏ ਉਨ੍ਹਾਂ ਦੇ ਹੱਥ ਵਿਚ ਇਕ ਲਾਲ ਲਿਫਾਫਾ ਦਿੱਤਾ ਅਤੇ ਜਦੋਂ ਉਨ੍ਹਾਂ ਨੇ ਇਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਹ ਖੁਸ਼ੀ ਉਨ੍ਹਾਂ ਨੂੰ ਉਦੋਂ ਮਿਲੀ ਜਦੋਂ ਸਾਰੇ ਇਕੱਠੇ ਕ੍ਰਿਸਮਸ ਡਿਨਰ ਕਰ ਰਹੇ ਸਨ।

More News

NRI Post
..
NRI Post
..
NRI Post
..