ਡੈਸ ਮੋਇਨਸ , 17 ਜੂਨ ( NRI MEDIA )
ਅਮਰੀਕਾ ਦੇ ਪੱਛਮੀ ਡੈਸ ਮੋਇਨਸ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਇਕ ਘਰ ਵਿੱਚ ਘੁਸਪੈਠ ਕੀਤੀ ਸੀ, ਇਹ ਘਰ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਪਰਿਵਾਰ ਦਾ ਸੀ , ਇਨਾ ਲੋਕਾਂ ਨੂੰ ਨਿਸ਼ਾਨਾ ਬਣ ਕੇ ਇਹ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਗੋਲੀਆਂ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋਈ ਹੈ , ਪੁਲਿਸ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ , ਪੁਲਸ ਦੇ ਅਨੁਸਾਰ, ਨੇੜਲੇ ਗੁਆਂਢੀਆਂ ਵਲੋਂ ਜਾਣਕਾਰੀ ਦੇਣ ਤੋਂ ਬਾਅਦ ਸਾਹਮਣੇ ਆਇਆ ਹੈ , ਪੁਲਿਸ ਨੇ ਹੁਣ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ , ਪੁਲਿਸ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਰਨ ਹਾਲੇ ਸਾਹਮਣੇ ਨਹੀਂ ਆਇਆ ਹੈ |
ਵੈਸਟ ਡੇ ਮੌਇਨਸ ਪੁਲਿਸ ਅਨੁਸਾਰ, "ਦੋ ਬਾਲਗ ਅਤੇ ਦੋ ਬੱਚੇ, ਮਹਿਮਾਨ ਦੇ ਤੌਰ ਤੇ ਰਹਿ ਰਹੇ ਸਨ , ਜਦੋਂ ਪੀੜਤਾਂ ਨੂੰ ਲੱਭਿਆ ਗਿਆ ਤਾਂ ਬਚੇ ਹੋਏ ਲੋਕਾਂ ਵਿੱਚੋਂ ਇੱਕ ਨੇ ਮਦਦ ਲਈ ਕਲ ਕੀਤੀ ਸੀ , ਆਈਓਵਾ ਡਿਪਾਰਟਮੇਂਟ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ , ਇਸ ਤੋਂ ਇਲਾਵਾ ਵੈਸਟ ਡੇ ਮੌਇਨਸ ਦੇ ਜਾਸੂਸ ਵੀ ਆਪਣੀ ਜਾਂਚ ਜਾਰੀ ਰੱਖ ਰਹੇ ਹਨ |
ਵੈਸਟ ਡੇ ਮੌਇਨਸ ਪੁਲਿਸ ਵਿਭਾਗ ਦੇ ਨਾਲ ਸਰਜੈਨੈਂਟ ਡੈਨ ਵੇਡ ਨੇ ਕਿਹਾ ਕਿ ਅਸੀਂ ਇਸ ਤਫ਼ਤੀਸ਼ ਰਾਹੀਂ ਕੰਮ ਕਰਨਾ ਜਾਰੀ ਰੱਖ ਰਹੇ ਹਾਂ , ਸਾਡੇ ਕੋਲ ਸਬੂਤ ਵਜੋਂ ਬਹੁਤ ਸਾਰੇ ਪ੍ਰਸ਼ਨ ਹਨ , ਪਰਿਵਾਰ ਦੇ ਮੈਂਬਰਾਂ ਦੀ ਪਛਾਣ ਚੰਦਰਸ਼ੇਖਰ ਸੰਕਰਾ (44) , ਲਾਵਣਿਆ ਸੰਕਰਾ (41) ਅਤੇ 15 ਅਤੇ 10 ਦੀ ਉਮਰ ਦੇ ਦੋ ਮੁੰਡਿਆਂ ਵਜੋਂ ਹੋਈ ਹੈ , ਇਹ ਸਾਰੇ ਤੇਲਗੂ ਭਾਈਚਾਰੇ ਨਾਲ ਸਬੰਧਤ ਸਨ , ਹੁਣ ਅਮਰੀਕਾ ਦੀ ਤੇਲਗੂ ਐਸੋਸੀਏਸ਼ਨ ਪਰਿਵਾਰ ਦੀ ਮਦਦ ਲਈ ਸਬੰਧਿਤ ਵਿਭਾਗ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਹੈ |



