ਟਰੰਪ ਵਿਵਾਦ ਤੋਂ ਬਾਅਦ ਵਾਈਟ ਹਾਊਸ ਦਾ ਭਾਰਤ ਅਮਰੀਕਾ ਰਿਸ਼ਤਿਆਂ ਉੱਤੇ ਵੱਡਾ ਬਿਆਨ

by mediateam

ਵਾਸ਼ਿੰਗਟਨ / ਨਵੀਂ ਦਿੱਲੀ , 26 ਜੁਲਾਈ ( NRI MEDIA )

ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਅਮਰੀਕਾ ਦੇ ਮੱਧ ਚਲਦੇ ਹਲਕੇ ਤਣਾਵਾਂ ਤੋਂ ਬਾਅਦ ਵ੍ਹਾਈਟ ਹਾਊਸ ਨੇ ਭਾਰਤ ਦੇ ਲਈ ਖਾਸ ਸੰਦੇਸ਼ ਜਾਰੀ ਕੀਤਾ ਹੈ ਜਿਸਦੇ ਮੁਤਾਬਿਕ ਅਮਰੀਕਾ ਅਤੇ ਭਾਰਤ ਦੇ ਸੰਬੰਧ ਬੇਹੱਦ ਚੰਗੇ ਹਨ ਅਤੇ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਹੋ ਰਹੇ ਹਨ, ਇਹ ਗੱਲ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਸਲਾਹਕਾਰ ਕੈਲਯਾਣ ਕੋਨਵੇ ਨੇ ਕਹੀ , ਉਹਨਾਂ ਕਿਹਾ ਕਿ ਅਮਰੀਕਾ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਦੇ ਰਿਸ਼ਤੇ ਬਹੁਤ ਚੰਗੇ ਹਨ ਅਤੇ ਇਹ ਹੋਰ ਵੀ ਮਜ਼ਬੂਤ ਹੋ ਰਹੇ ਹਨ।


ਪਿਛਲੇ ਸਮੇਂ ਦੇ ਵਿਚ ਗੱਲ ਫੈਲੀ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਸ਼ਮੀਰ ਮਾਮਲੇ ਵਿਚ ਵਿਚੋਲਗੀ ਦੀ ਅਪੀਲ ਕੀਤੀ ਸੀ, ਇਸ ਗੱਲ ਨੂੰ ਭਾਰਤ ਸਰਕਾਰ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ,ਇਸ ਹਫਤੇ ਦੀ ਸ਼ੁਰੂਆਤ ਵਿਚ ਟਰੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਬੈਠਕ ਵਿਚ ਵਿਚੌਲਗੀ ਦੀ ਅਪੀਲ ਵਾਲੀ ਗੱਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ |

ਟਰੰਪ ਨੇ ਕਿਹਾ ਕਿ ਮੋਦੀ ਨੇ ਇਸ ਵਾਰੇ ਗੱਲ ਜਪਾਨ ਦੇ ਓਸਾਕਾ ਵਿਖੇ ਹੋਈ ਜੀ20 ਸੰਮੇਲਨ ਵਿਚ ਕੀਤੀ ਸੀ, ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਰੰਪ ਨੂੰ ਅਜਿਹਾ ਕੁਝ ਨਹੀਂ ਕਿਹਾ ਅਤੇ ਨਾ ਹੀ ਇਸ ਮੁੱਦੇ ਉਪਰ ਦੋਹਾਂ ਧਿਰਾਂ ਦੀ ਕੋਈ ਚਰਚਾ ਹੋਈ ਸੀ , ਇਸ ਤੋਂ ਬਾਅਦ ਅਮਰੀਕਾ ਦੇ ਸੁਰਖਿਆ ਵਿਭਾਗ ਨੂੰ ਵੀ ਬਿਆਨ ਜਾਰੀ ਕਰਨਾ ਪਿਆ ਸੀ |