ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਵ੍ਹਾਈਟ ਹਾਊਸ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿੱਚ ਅਮਰੀਕੀ ਫ਼ੌਜੀ ਉਨ੍ਹਾਂ ਨਾਲ "ਮਜ਼ਬੂਤੀ ਨਾਲ ਖੜੇ ਰਹਿਣਗੇ।" ਨੇਵੀ ਵੱਲੋਂ ਖੇਤਰ 'ਚ ਆਪਣੀ ਮੌਜੂਦਗੀ ਵਧਾਉਣ ਲਈ ਦੱਖਣੀ ਚੀਨ ਸਾਗਰ ਵਿਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤੇ ਜਾਣ ਤੋਂ ਬਾਅਦ ਅਧਿਕਾਰੀ ਦਾ ਇਹ ਬਿਆਨ ਆਇਆ ਹੈ।ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ ਮਾਰਕ ਮੈਡੋਜ਼ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੰਦੇਸ਼ ਸਪਸ਼ਟ ਹੈ।
ਅਸੀਂ ਖੜ੍ਹੇ ਹੋ ਕੇ ਚੀਨ ਨੂੰ ਜਾਂ ਕਿਸੀ ਹੋਰ ਨੂੰ ਸਭ ਤੋਂ ਸ਼ਕਤੀਸ਼ਾਲੀ ਜਾਂ ਪ੍ਰਭਾਵਸ਼ਾਲੀ ਤਾਕਤ ਹੋਣ ਦੀ ਕਮਾਨ ਨਹੀਂ ਸੰਭਾਲਣ ਦੇ ਸਕਦੇ, ਫੇਰ ਚਾਹੇ ਉਹ ਉਸ ਖੇਤਰ ਵਿੱਚ ਹੋਵੇ ਜਾਂ ਇੱਥੇ। 'ਮੈਡੋਜ਼ ਨੇ ਕਿਹਾ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਲਈ ਦੋ ਹਵਾਈ ਜਹਾਜ਼ ਕੈਰੀਅਰ ਭੇਜੇ ਹਨ। ਉਨ੍ਹਾਂ ਨੇ ਕਿਹਾ, "ਸਾਡਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੁਨੀਆ ਇਹ ਜਾਣੇ ਕਿ ਸਾਡੇ ਕੋਲ ਅਜੇ ਵੀ ਵਿਸ਼ਵ ਦੀ ਸਰਬੋਤਮ ਸ਼ਕਤੀ ਹੈ।
"ਚੀਨ, ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿੱਚ ਖੇਤਰੀ ਵਿਵਾਦਾਂ ਵਿੱਚ ਸ਼ਾਮਲ ਹੈ। ਚੀਨ ਲਗਭਗ ਪੂਰੇ ਦੱਖਣੀ ਚੀਨ ਸਾਗਰ ਦਾ ਦਾਅਵਾ ਕਰਦਾ ਹੈ। ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ, ਬ੍ਰੂਨੇਈ ਅਤੇ ਤਾਈਵਾਨ ਦੇ ਵੀ ਇਸ ਖੇਤਰ ਉੱਤੇ ਦਾਅਵੇ ਹਨ।ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ਨੇ ਪਿਛਲੇ ਮਹੀਨੇ ਚੀਨੀ ਫ਼ੌਜੀਆਂ ਨਾਲ ਟਕਰਾਅ ਵਿੱਚ ਭਾਰਤੀ ਫ਼ੌਜੀ ਦੇ ਸ਼ਹੀਦ ਹੋਣ ਤੋਂ ਬਾਅਦ ਕਈ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਸੀ।



