ਮੁੜ ਦੱਖਣੀ ਚੀਨ ਸਾਗਰ ਵਿਚ ਤੈਨਾਤ ਹੋਏ ਅਮਰੀਕੀ ਜੰਗੀ ਬੇੜੇ

by

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਦੱਖਣੀ ਚੀਨ ਸਾਗਰ ਵਿਚ ਅਮਰੀਕੀ ਜਲ ਸੈਨਾ ਦੇ ਜੰਗੀ ਬੇੜੇ ਮੁੜ ਤੋਂ ਪਰਤ ਆਏ ਹਨ। ਜੰਗੀ ਬੇੜਾ ਯੂਐਸਐਸ ਨਿਮਿਤਜ ਅਤੇ ਯੂਐਸਐਸ ਰੋਨਾਲਡ ਰੀਗਨ ਦੀ ਦੱਖਣੀ ਚੀਨ ਸਾਗਰ ਵਿਚ ਦੋ ਹਫਤੇ ਵਿਚ ਇਹ ਦੂਜੀ ਵਾਰ ਤੈਨਾਤੀ ਹੈ। 

ਪੂਰੇ ਦੱਖਣੀ ਚੀਨ ਸਾਗਰ ਨੂੰ ਚੀਨ ਅਪਣਾ ਹਿੱਸਾ ਦੱਸਦਾ ਹੈ ਜਦ ਕਿ ਅਮਰੀਕਾ ਸਣੇ ਬਾਕੀ ਦੁਨੀਆ ਇਸ ਦੇ ਕੁਝ ਹਿੱਸੇ 'ਤੇ ਗੁਆਂਢੀ ਦੇਸ਼ਾਂ ਦਾ ਅਧਿਕਾਰ ਅਤੇ ਬਾਕੀ ਨੂੰ ਆਜ਼ਾਦੀ ਖੇਤਰ ਮੰਨਦੀ ਹੈ। ਇਸ ਸਮੁੰਦਰੀ ਖੇਤਰ 'ਤੇ ਸਾਲਾਂ ਤੋਂ ਚਲ ਰਹੇ ਤਣਾਤਣੀ ਹਾਲ ਦੇ ਮਹੀਨਿਆਂ ਵਿਚ ਜ਼ਿਆਦਾ ਵਧ ਗਈ ਹੈ। ਅਮਰੀਕਾ ਅਤੇ ਚੀਨ ਦੋਵਾਂ ਨੇ ਇੱਕ ਦੂਜੇ 'ਤੇ ਇਲਾਕੇ ਵਿਚ ਤਣਾਅ ਪੈਦਾ ਕਰਨ ਦਾ ਦੋਸ਼ ਲਾਇਆ ਹੈ।

More News

NRI Post
..
NRI Post
..
NRI Post
..