ਉੱਤਰੀ ਕੋਰੀਆ ਦੇ ਹਥਿਆਰ ਟੈਸਟ ਨਾਲ ਮੈਂ ਪ੍ਰੇਸ਼ਾਨ ਨਹੀਂ – ਟਰੰਪ

by mediateam

ਟੋਕੀਓ, 28 ਮਈ , ਰਣਜੀਤ ਕੌਰ ( NRI MEDIA )

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਹਾਲ ਹੀ ਵਿਚ ਉੱਤਰੀ ਕੋਰੀਆ ਵਲੋਂ ਕੀਤੇ ਗਏ ਛੋਟੀ ਰੇਂਜ ਵਾਲੇ ਮਿਸਾਇਲ ਟੈਸਟਾਂ ਨੇ ਕੁਝ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਪਰ ਊਨਾ ਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ , ਟ੍ਰੰਪ ਨੇ ਟਵੀਟ ਕਰਦੇ ਹੋਏ ਲਿਖਿਆ ਕਿ, "ਉੱਤਰੀ ਕੋਰੀਆ ਵਲੋਂ ਚਲਾਏ ਗਏ ਕੁਝ ਛੋਟੇ ਹਥਿਆਰਾਂ ਨੇ ਮੇਰੇ ਕੁਝ ਲੋਕਾਂ ਅਤੇ ਦੂਜਿਆਂ ਨੂੰ ਪ੍ਰੇਸ਼ਾਨ ਕੀਤਾ ਹੈ ਪਰ ਮੈਨੂੰ ਨਹੀਂ , ਉਨਾਂ ਅੱਗੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਚੇਅਰਮੈਨ ਕਿਮ ਮੇਰੇ ਨਾਲ ਕੀਤਾ ਆਪਣਾ ਵਾਅਦਾ ਜਰੂਰ ਨਿਭਾਉਣਗੇ।


ਉਨਾਂ ਨੇ ਜੋਏ ਬੀਦਾਨ ਨੂੰ ਦਲਦਲ ਦਾ ਆਦਮੀ,ਘਟ ਆਈਕਿਊ ਵਾਲਾ ਵਿਅਕਤੀ ਅਤੇ ਹੋਰ ਵੀ ਬਹੁਤ ਕੁਝ ਬੁਰਾ ਕਹਿੰਦੇ ਹੋਏ ਹਸਿਆ ਅਤੇ ਕਿਹਾ ਕਿ ਸ਼ਾਇਦ ਉਹ ਮੈਨੂੰ ਸਿਗਨਲ ਭੇਜ ਰਿਹਾ ਹੈ?" ਟਰੰਪ ਜੋਂ ਕਿ ਜਾਪਾਨ ਵਿਚ ਚਾਰ ਦਿਨਾਂ ਦੇ ਦੌਰੇ ਤੇ ਗਏ ਹੋਏ ਹਨ ਉਨ੍ਹਾਂ ਦੀਆਂ ਇਹ ਟਿੱਪਣੀਆ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨਾਲ ਹੋਣ ਵਾਲੀਆਂ ਮੀਟਿੰਗਾਂ ਤੋ ਪਹਿਲਾ ਇਕ ਵਡਾ ਝਟਕਾ ਸੀ , ਜਪਾਨੀ ਸਰਕਾਰ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਹਾਲ ਹੀ ਵਿਚ ਕੀਤੇ ਗਏ ਹਥਿਆਰ ਟੈਸਟ ਕਰਕੇ ਉਨ੍ਹਾਂ ਨੇ ਯੂ ਐੱਨ ਦੇ ਨਿਯਮਾਂ ਦੀ  ਉਲੰਘਣਾ ਕੀਤੀ ਹੈ।

ਟੋਕੀਓ ਵਿਚ ਟ੍ਰੰਪ ਦੇ ਜਾਪਾਨ ਪਹੁੰਚਣ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਵੀ ਜਾਪਾਨੀ ਸਰਕਾਰ ਨਾਲ ਇਸਤੇ ਸਹਿਮਤੀ ਜਤਾਈ ,ਅਲਜਜ਼ੀਰਾ ਨੂੰ ਬੋਲਟਨ ਨੇ ਕਿਹਾ ਕਿ ਉੱਤਰੀ ਕੋਰੀਆ ਨੇ 4 ਅਤੇ 9 ਮਈ ਨੂੰ ਛੋਟੀ ਸੀਮਾ ਰੇਖਾ ਵਾਲੇ ਬੱਲਿਸਟਿਕ ਮਿਸਾਇਲ ਟੈਸਟ ਕੀਤੇ ਜੋਂ ਕੇ 2017 ਦੇ ਅਖੀਰ ਵਿਚ ਸ਼ੁਰੂ ਕੀਤੇ ਗਏ ਸਨ ,ਅਬੇ ਦੇ ਨਾਲ ਇਸ ਮੀਟਿੰਗ ਦੌਰਾਨ ਟ੍ਰੰਪ ਉਮੀਦ ਕਰ ਰਹੇ ਹਨ ਕਿ ਉਹ ਅਬੇ ਅਤੇ ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦੇ ਵਿਚਕਾਰ ਸੰਭਾਵਿਤ ਸਮਤੀ ਉਪਰ ਝਲਕ ਪਾਉਣਗੇ ਤਾਂ ਜੋਂ ਉੱਤਰੀ ਕੋਰੀਆ ਦੇ ਮਿਸਾਇਲ ਅਤੇ ਨਿਊਕਲੀਅਰ ਧਮਕੀਆ ਨੂੰ ਸੁਲਝਾਇਆ ਜਾ ਸਕੇ।

ਟ੍ਰੰਪ ਅਤੇ ਅਬੇ ਇਸ ਮੀਟਿੰਗ ਦੌਰਾਨ ਉੱਤਰੀ ਕੋਰੀਆ ਦੇ ਨਾਲ -ਨਾਲ ਵਪਾਰ,ਸੁਰੱਖਿਆ ਅਤੇ ਈਰਾਨ ਦੇ ਨਾਲ਼ ਮੁਸੀਬਤਾਂ ਤੇ ਵੀ ਵਿਚਾਰ ਵਟਾਂਦਰਾ ਕਰਨਗੇ।

More News

NRI Post
..
NRI Post
..
NRI Post
..