ਅਮਰੀਕੀ ਰਾਸ਼ਟਰਪਤੀ ਚੋਣਾਂ – ਕਿਸੇ ਨੂੰ ਮਿਲਦਾ ਨਹੀਂ ਦਿਖ ਰਿਹਾ ਬਹੁਮਤ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕੀ ਰਾਸ਼ਟਰਪਤੀ ਦੀ ਚੋਣ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਵਿਚਾਲੇ ਸਖ਼ਤ ਮੁਕਾਬਲਾ ਜਾਰੀ ਹੈ। ਫ਼ਿਲਹਾਲ ਕਿਸੇ ਨੂੰ ਬਹੁਮਤ ਮਿਲਦਾ ਨਹੀਂ ਦਿਖਾਈ ਦੇ ਰਿਹਾ। ਰਾਸ਼ਟਰਪਤੀ ਬਣਨ ਲਈ 50 ਸੂਬਿਆਂ ਦੇ ਕੁਲ 538 ਇਲੈਕਟੋਰਲ ਕਾਲਜ 'ਚੋਂ 270 'ਤੇ ਜਿੱਤ ਦਰਜ ਕਰਨਾ ਜ਼ਰੂਰੀ ਹੈ। ਬਾਇਡਨ ਹੁਣ ਤਕ 220 ਇਲੈਕਟੋਰਲ ਕਾਲਜਾਂ 'ਚ ਜਿੱਤ ਦਰਜ ਕਰ ਚੁੱਕੇ ਹਨ ਜਦਕਿ ਟਰੰਪ ਦੇ ਖਾਤੇ 'ਚ 213 ਇਲੈਕਟੋਰਲ ਕਾਲਜ ਵੋਟਾਂ ਗਈਆਂ ਹਨ।

ਬਾਇਡਨ ਨੂੰ ਮਿਲੀਆਂ ਪਾਪੂਲਰ ਵੋਟਾਂ
6,86,46,831 (50.2 %)

ਟਰੰਪ ਨੂੰ ਮਿਲੀਆਂ ਪਾਪੂਲਰ ਵੋਟਾਂ
6,60,16,562 (48.3 %)

ਉੱਧਰ, ਸਖ਼ਤ ਮੁਕਾਬਲੇ ਵਾਲੇ ਕੁਝ ਸੂਬਿਆਂ 'ਚ ਵੋਟਾਂ ਦੀ ਗਿਣਤੀ ਰੁਕਣ ਤੇ ਟਰੰਪ ਵੱਲੋਂ ਜਨਤਾ ਨਾਲ ਧੋਖਾਧੜੀ ਕਰਨ ਦੇ ਦੋਸ਼ ਤੇ ਇਸਦੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੇ ਐਲਾਨ ਨਾਲ ਅਮਰੀਕੀ ਚੋਣਾਂ ਅਨਿਸ਼ਚਿਤਤਾ 'ਚ ਫਸਦੀਆਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਬਾਇਡਨ ਨੇ ਆਪਣੇ ਹਮਾਇਤੀਆਂ ਨੂੰ ਭਰੋਸਾ ਬਣਾਏ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਜਿੱਤਣ ਜਾ ਰਹੇ ਹਨ।

ਸਖ਼ਤ ਮੁਕਾਬਲੇ ਵਾਲੇ ਸੂਬੇ ਜਿੱਥੇ ਹਾਲੇ ਫ਼ੈਸਲਾ ਨਹੀਂ

  • ਸੂਬਾ ਇਲੈਕਟੋਰਲ ਕਾਲਜ
  • ਜਾਰਜੀਆ 16
  • ਮਿਸ਼ੀਗਨ 16
  • ਨੇਵਾਦਾ 6
  • ਨਾਰਥ ਕੈਰੋਲਿਨਾ 15
  • ਪੈਂਸਿਲਵੇਨੀਆ 20
  • ਵਿਸਕਾਨਸਿਨ 10

ਉਮੀਦਵਾਰਾਂ ਨੂੰ ਮਿਲੀਆਂ ਵੋਟਾਂ

ਫਾਕਸ ਨਿਊਜ਼
ਬਾਇਡਨ 238
• ਟਰੰਪ 213
ਸੀਐੱਨਐੱਨ
• ਬਾਇਡਨ 220
• ਟਰੰਪ 213
ਨਿਊਯਾਰਕ ਟਾਈਮਜ਼
• ਬਾਇਡਨ 224
• ਟਰੰਪ 213

More News

NRI Post
..
NRI Post
..
NRI Post
..