ਅਮਰੀਕਾ ਨੇ ਲਾਦੇਨ ਦੇ ਪੁੱਤਰ ‘ਤੇ ਰੱਖਿਆ 7 ਕਰੋੜ ਰੁਪਏ ਦਾ ਇਨਾਮ

by mediateam

1 ਮਾਰਚ, ਸਿਮਰਨ ਕੌਰ- (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) :  ਅਮਰੀਕਾ ਓਸਾਮਾ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੂੰ ਅੱਤਵਾਦ ਦੇ ਉਭਰਦੇ ਚਿਹਰੇ ਵਜੋਂ ਦੇਖ ਰਿਹਾ ਹੈ। ‘ਜਿਹਾਦ ਦੇ ਯੁਵਰਾਜ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਹਮਜ਼ਾ ਦੇ ਟਿਕਾਣੇ ਦਾ ਕੁਝ ਪਤਾ ਨਹੀਂ | ਪਿਛਲੇ ਕੁੱਛ ਸਾਲਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ ‘ਚ ਰਹਿ ਰਿਹਾ ਹੈ ਜਾਂ ਫੇਰ ਹੋ ਸਕਦਾ ਹੈ ਕਿ ਉਹ ਇਰਾਨ ‘ਚ ਨਜ਼ਰਬੰਦ ਹੈ।


ਅਲ-ਕਾਇਦਾ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ, “ਹਮਜ਼ਾ ਬਿਨ ਲਾਦੇਨ ਅਲ ਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦਾ ਬੇਟਾ ਹੈ। ਉਹ ਅਲ-ਕਾਇਦਾ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਦੇ ਤੌਰ ‘ਤੇ ਉੱਭਰ ਰਿਹਾ ਹੈ। ਉਸ ਨੂੰ ਅਮਰੀਕੀ ਸੈਨਾ ਨੇ ਐਬਟਾਬਾਦ, ਪਾਕਿਸਤਾਨ ਚ ਹਵਾਈ ਹਮਲੇ ਰਾਹੀ ਮਾਰ ਮੁਕਾਇਆ ਸੀ। ਕੁਝ ਦਿਨ ਪਹਿਲਾਂ ਓਸਾਮਾ ਦੇ ਪੁੱਤਰ ਹਮਜ਼ਾ ਨੇ ਵਿਆਹ ਕਰਵਾਇਆ ਹੈ।


ਉਸ ਦਾ ਵਿਆਹ 9/11 ਅਤਿਵਾਦੀ ਹਮਲੇ ਲਈ ਜਹਾਜ਼ ਹਾਈਜੈਕ ਕਰਨ ਵਾਲੇ ਮੁਹੰਮਦ ਆਤਾ ਦੀ ਧੀ ਨਾਲ ਹੋਇਆ ਹੈ। ਇਸ ਗੱਲ ਪੁਸ਼ਟੀ ਬਿਨ ਲਾਦੇਨ ਦੇ ਪਰਿਵਾਰ ਦੁਆਰਾ ਹੋਈ ਹੈ। ਓਸਾਮਾ ਬਿਨ ਲਾਦੇਨ ਦੇ ਦੋ ਭਰਾਵਾਂ ਨੇ ‘ਦਿ ਗਾਰਡੀਅਨ’  ਨੂੰ ਇਕ ਇੰਟਰਵਿਊ ‘ਚ ਇਹ ਗੱਲ ਦੱਸੀ। ਓਸਾਮਾ ਦੇ ਭਰਾ ਅਹਿਮਦ ਅਤੇ ਹਸ਼ਨ ਅਲ-ਅਤਾਸ ਨੇ ਕਿਹਾ ਸੀ ਕਿ ਹਮਜ਼ਾ ਨੂੰ ਹੁਣ ਅਲ-ਕਾਇਦਾ ਵਿਚ ਉਚ ਪਦਵੀ ਪ੍ਰਾਪਤ ਹੋ ਗਈ ਹੈ। ਹਮਜ਼ਾ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਕਾਹਲੀ ‘ਚ ਹੈ।


ਹਮਜ਼ਾ ਓਸਾਮਾ ਦੀਆਂ ਤਿੰਨ ਪਤਨੀਆਂ ਚੋਂ ਉਸ ਦਾ ਪੁਤਰ ਹੈ, ਜਿਹੜੀ ਪਤਨੀ ਪਾਕਿਸਤਾਨ ,ਐਬਟਾਬਾਦ ‘ਚ ਅਮਰੀਕੀ ਹਮਲੇ ਸਮੇਂ ਓਸਾਮਾ ਨਾਲ ਰਹਿ ਰਹੀ ਸੀ। ਰਿਪੋਰਟ ਦੇ ਮੁਤਾਬਿਕ ਹਮਜ਼ਾ ਦਾ ਵਿਆਹ ਜਿਸ ਕੁੜੀ ਨਾਲ ਹੋਇਆ ਹੈ। ਉਹ ਮਿਸ਼ਰ ਦੀ ਨਾਗਰਿਕ ਹੈ। ਓਸਾਮਾ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਅਤੇ ਬੱਚੇ ਸਾਊਦੀ ਅਰਬ ਚੱਲੇ ਗਏ ਸਨ। ਉਥੇ ਉਨਾ ਨੂੰ ਸਾਬਕਾ ਪ੍ਰਿੰਸ ਮੁਹੰਮਦ ਬਿਨ ਨਾਇਫ ਨੇ ਪਨਾਹ ਦਿੱਤੀ ਸੀ। ਉਥੇ ਹੀ ਓਸਾਮਾ ਦਾ ਪਰਿਵਾਰ ਅਤੇ ਉਸਦੀ ਮਾਂ ਆਲੀਯਾ ਘਾਨੇਮ ਦੇ ਸੰਪਰਕ ਵਿਚ ਹਨ ।


More News

NRI Post
..
NRI Post
..
NRI Post
..