ਅਮਰੀਕਾ ਵਿੱਚ ਫੈਲਿਆ ਸਲਮਨੇਲਾ ਬੈਕਟੀਰੀਆ – 8 ਸੂਬਿਆਂ ਵਿੱਚ 62 ਲੋਕ ਸ਼ਿਕਾਰ

by

ਵਾਸ਼ਿੰਗਟਨ , 03 ( NRI MEDIA ) 

ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਸਲਮਨੇਲਾ ਬੈਕਟੀਰੀਆ ਫੈਲ ਚੁੱਕਾ ਹੈ , ਅਮਰੀਕਾ ਵਿੱਚ ਮੈਕਸਿਕੋ ਤੋਂ ਆਏ ਪਪੀਤੇ ਤੋਂ ਸਲਮਨੇਲਾ ਬੈਕਟੀਰੀਆ ਦਾ ਇਨਫੇਸ਼ਨ ਫੈਲਣ ਦੀ ਪੁਸ਼ਟੀ ਹੋਈ ਹੈ , ਇਸ ਤੋਂ ਬਾਅਦ ਕੇਂਦਰ ਦੇ ਡਿਜੀਜ ਕੰਟ੍ਰੋਲ ਨੇ ਪੂਰੇ ਦੇਸ਼ ਵਿੱਚ ਰੇਡ ਅਲਰਟ ਜਾਰੀ ਕੀਤਾ ਹੈ , ਸਲਮਨੇਲਾ ਬੈਕਟੀਰੀਆ ਨਾਲ 8 ਸੂਬਿਆਂ ਵਿੱਚ 62 ਲੋਕ ਸ਼ਿਕਾਰ ਹੋਏ ਹਨ , ਇਹਨਾਂ ਵਿੱਚੋਂ 40 ਪ੍ਰਤੀਸ਼ਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ,ਅਮਰੀਕਾ ਵਿੱਚ 97 ਫੀਸਦੀ ਪਪੀਤਾ ਮੈਕਸਿਕੋ ਤੋਂ ਆਯਾਤ ਕੀਤਾ ਜਾਂਦਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋ ਇਸ ਤਰ੍ਹਾਂ ਦੀ ਮਹਾਮਾਰੀ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ |


ਫੂਡ ਐਂਡ ਡ੍ਰੌਗ ਐਡਮਿਨਿਸਟ੍ਰੇਸ਼ਨ ਐਂਡ ਐਗਰੀਕਲਚਰ ਡਿਪਾਰਟਮੈਂਟ ਦੇ ਅਨੁਸਾਰ, ਅਮਰੀਕਾ ਵਿੱਚ ਜੋ ਪਪੀਤਾ ਮੇਕਸਿਕੋ ਤੋਂ ਆਇਆ ਹੈ ਉਸ ਨਾਲ ਇਹ ਬਿਮਾਰੀ ਫੈਲੀ ਹੈ , ਸੈਂਟਰ ਫਾਰ ਡਿਜ਼ੀਜ ਕੰਟ੍ਰੋਲ ਦੇ ਅਨੁਸਾਰ ਇਸ ਬਿਮਾਰੀ ਦੀ ਸ਼ੁਰੂਆਤ ਜਨਵਰੀ ਤੋਂ ਹੋਈ ਸੀ ਹਾਲਾਂਕਿ ਅਪ੍ਰੈਲ ਵਿੱਚ ਇਸ ਦੇ ਮਾਮਲੇ ਜਿਆਦਾ ਸਾਹਮਣੇ ਆਏ , ਸੈਂਟਰ ਫਾਰ ਡਿਜੀਜ ਕੰਟੋਲ ਦਾ ਕਹਿਣਾ ਹੈ- ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਕਸਿਕੋ ਦੀ ਕਿਸ ਫਾਰਮ ਤੋਂ ਆਉਣ ਵਾਲਾ ਪਪੀਤਾ ਬਿਮਾਰੀ ਦਾ ਕਾਰਨ ਬਣ ਰਿਹਾ ਹੈ , ਸੈਂਟਰ ਫਾਰ ਡਿਜੀਜ ਕੰਟ੍ਰੌਲ ਨੇ ਮੈਸੇਚੂਸੇਟਸ, ਨਿਊਜਰਸੀ, ਨਿਊਯਾਰਕ, ਪੈਨਸਿਲਵੇਨੀਆ, ਰੋਡ ਆਇਲੈਂਡ ਦੇ ਲੋਕਾਂ ਨੂੰ ਪਪੀਤਾ ਨਾ ਖਾਣ ਦੀ ਸਲਾਹ ਦਿੱਤੀ ਹੈ |

ਇਸ ਤੋਂ ਬਾਅਦ ਹੁਣ ਅਮਰੀਕਾ ਦੇ ਲੋਕ ਮੈਕਸੀਕੋ ਤੋਂ ਆਯਾਤ ਕੀਤੇ ਗਏ ਹਨ ਅਤੇ ਸੁਪਰਮਾਰਕਟ ਵਿਚ ਮੌਜੂਦ ਪਪੀਤੇ ਨੂੰ ਹਟਾਉਣ ਅਤੇ ਪਾਬੰਦੀ ਦੀ ਮੰਗ ਕਰ ਰਹੇ ਹਨ ,  ਅਮਰੀਕੀ ਸਰਕਾਰ ਵੀ ਬੈਕਟੀਰੀਆ ਦੀ ਰੋਕਥਾਮ ਲਈ ਹੁਣ ਪਾਬੰਦੀ ਦਾ ਮਨ ਬਣਾ ਰਹੀ ਹੈ , ਅਮਰੀਕਾ ਵਿੱਚ 2017 ਅਤੇ 2011 ਵਿੱਚ ਵੀ ਬੈਕਟੀਰੀਆ ਦੇ ਕੇਸ ਸਾਹਮਣੇ ਆਏ ਸਨ , 2017 ਵਿੱਚ 23 ਅਮਰੀਕੀ ਸੂਬਿਆਂ ਦੇ 220 ਲੋਕਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਸੀ |