ਅਮਰੀਕਾ ਦਾ ਵੱਡਾ ਕਦਮ – ਵੈਨਜ਼ੁਏਲਾ ਵਿੱਚੋਂ ਸਾਰੇ ਅਧਿਕਾਰੀਆਂ ਨੂੰ ਵਾਪਸ ਬੁਲਾਇਆ ਜਾਵੇਗਾ

by mediateam

ਵਾਸ਼ਿੰਗਟਨ / ਕਰਾਕਸ ,12 ਮਾਰਚ ( NRI MEDIA )

ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਵਿਚ ਤਖਤਾਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਅਮਰੀਕਾ ਅਤੇ ਵੈਨਜ਼ੁਏਲਾ ਦੀ ਸਰਕਾਰ ਵਿੱਚ ਤਕਰਾਰ ਇਸ ਸਮੇਂ ਸਿਖਰ ਤੇ ਹੈ , ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਅਮਰੀਕਾ ਜਲਦ ਹੀ ਵੈਨਜ਼ੁਏਲਾ ਵਿੱਚੋਂ ਸਾਰੇ ਅਮਰੀਕੀ ਅਧਿਕਾਰੀਆਂ ਨੂੰ ਵਾਪਸ ਬੁਲਾ ਲਵੇਗਾ, ਅਮਰੀਕਾ ਇਸਦੀ ਵੈਨਜ਼ੂਏਲਾ ਵਿੱਚੋਂ ਆਪਣੇ ਦੂਤਾਵਾਸ ਤੋਂ ਬਾਕੀ ਬਚੇ ਸਾਰੇ ਕਰਮਚਾਰੀਆਂ ਨੂੰ ਵਾਪਸ ਸੱਦ ਲਵੇਗਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਟਵਿੱਟਰ ਤੇ ਇਹ ਘੋਸ਼ਣਾ ਕੀਤੀ ਹੈ , ਇਸ ਦੇ ਨਾਲ ਹੀ ਉਨ੍ਹਾਂ ਨੇ ਵੈਨੇਜ਼ੁਏਲਾ ਵਿੱਚ ਵਧੀ ਤਕਰਾਰ ਦੇ ਲਈ ਰੂਸ ਅਤੇ ਕਿਊਬਾ ਨੂੰ ਜ਼ਿੰਮੇਵਾਰ ਦੱਸਿਆ ਹੈ |


ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਵੈਨਜ਼ੂਏਲਾ ਤੋਂ 24 ਜਨਵਰੀ ਨੂੰ ਸਾਰੇ "ਗ਼ੈਰ-ਐਮਰਜੈਂਸੀ ਅਮਰੀਕਨ ਸਰਕਾਰ ਦੇ ਕਰਮਚਾਰੀਆ ਨੂੰ ਵਾਪਸ ਕਬੁਲਾ ਲਿਆ ਸੀ , ਇਸਦੇ ਨਾਲ ਹੀ ਵਿਦੇਸ਼ ਵਿਭਾਗ ਨੇ "ਅਮਰੀਕੀ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਅਪਰਾਧ, ਨਾਗਰਿਕ ਅਸ਼ਾਂਤੀ, ਮਾੜੀ ਸਿਹਤ ਬੁਨਿਆਦੀ ਢਾਂਚੇ, ਅਤੇ ਅਮਰੀਕੀ ਨਾਗਰਿਕਾਂ ਦੇ ਮਨਚਾਹੇ ਢੰਗ ਨਾਲ ਗ੍ਰਿਫਤਾਰੀ ਅਤੇ ਨਜ਼ਰਬੰਦੀ ਕਾਰਨ ਵੈਨਜ਼ੂਏਲਾ ਦੀ ਯਾਤਰਾ ਨਾ ਕੀਤੀ ਜਾਵੇ |

ਵਿਭਾਗ ਨੇ ਇਹ ਵੀ ਅਪੀਲ ਕੀਤੀ ਕਿ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ "ਵੈਨੇਜ਼ੁਏਲਾ ਰਵਾਨਾ ਹੋਣ ਬਾਰੇ ਸੋਚਣਾ ਚਾਹੀਦਾ ਹੈ , ਟਰੰਪ ਪ੍ਰਸ਼ਾਸਨ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਡੁਰੋ ਦੇ ਸੱਤਾ ਤੋਂ ਬਾਹਰ ਜਾਣ ਦੇ ਲਈ ਜ਼ੋਰ ਦੇ ਰਿਹਾ ਹੈ ਅਤੇ ਉਸਨੇ ਦੇਸ਼ ਦੇ ਜਾਇਜ਼ ਲੀਡਰ ਵਜੋਂ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਆਡੋ ਨੂੰ ਮਾਨਤਾ ਦਿੱਤੀ ਹੈ |

ਪਿਛਲੇ ਹਫਤੇ ਪਾਵਰ ਗਰਿੱਡ ਦੇ ਫੇਲ ਹੋ ਜਾਣ ਤੋਂ ਬਾਅਦ ਵੈਨਜ਼ੂਏਲਾ ਦੇ ਹਾਲਾਤ ਅਚਾਨਕ ਵਿਗੜ ਗਏ ਹਨ , ਸੋਮਵਾਰ ਨੂੰ ਸਕੂਲ ਅਤੇ ਕਾਰੋਬਾਰ ਬੰਦ ਹੋ ਗਏ, ਕੁਝ ਗੈਸੋਲੀਨ ਸਟੇਸ਼ਨਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਿਆ ਜਾ ਰਹੀਆਂ ਹਨ ਅਤੇ ਹਸਪਤਾਲਾਂ ਨੇ ਬਿਜਲੀ ਦੇ ਬਿਨਾਂ ਬਹੁਤ ਸਾਰੇ ਮਰੀਜ਼ਾਂ ਦੀ ਦੇਖ-ਭਾਲ ਕੀਤੀ , ਜੈਨਰੇਟਰਾਂ ਦੇ ਨਾਲ ਕੁਝ ਸਥਾਨਾਂ ਉੱਤੇ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |


More News

NRI Post
..
NRI Post
..
NRI Post
..