ਰੂਸ ਤੋਂ ਤੇਲ ਤੇ ਗੈਸ ਨਹੀਂ ਖਰੀਦੇਗਾ ਅਮਰੀਕਾ; ਜੋਅ ਬਾਇਡੇਨ ਅਮਰੀਕੀਆਂ ਨੂੰ ਕੀਤੀ ਇਹ ਅਪੀਲ

by jaskamal

ਨਿਊਜ਼ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ 'ਚ ਉਸ ਦੀ ਅਰਥਵਿਵਸਥਾ ਨੂੰ ਹੋਰ ਕਮਜ਼ੋਰ ਕਰਨ ਦੇ ਇਰਾਦੇ ਨਾਲ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ, ਰੂਸ ਤੋਂ ਹਰੇਕ ਤੇਲ ਦੀ ਦਰਾਮਦ ਤੇ ਗੈਸ 'ਤੇ ਪਾਬੰਦੀਆਂ ਲਾਵੇਗਾ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਨਾਲ ਗੈਸ ਪੰਪ 'ਤੇ ਲਾਗਤ ਵਧ ਜਾਵੇਗੀ। ਇਹ ਕਾਰਵਾਈ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੱਲੋਂ ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਤੋਂ ਦਰਾਮਦ 'ਚ ਕਟੌਤੀ ਕਰਨ ਦੀ ਅਪੀਲ ਕਰਨ ਤੋਂ ਬਾਅਦ ਹੋਈ ਹੈ।

ਰੂਸ ਦੇ ਵਿੱਤੀ ਖੇਤਰ 'ਤੇ ਗੰਭੀਰ ਪਾਬੰਦੀਆਂ ਦੇ ਬਾਵਜੂਦ ਤੇਲ ਨਿਰਯਾਤ ਨੇ ਉਥੇ ਨਕਦੀ ਪ੍ਰਵਾਹ ਨੂੰ ਸਥਿਰ ਬਣਾਏ ਰੱਖਿਆ ਹੈ। ਬਾਈਡੇਨ ਨੇ ਐਲਾਨ ਕੀਤਾ ਕਿ ਅਸੀਂ ਪੁਤਿਨ ਦੇ ਯੁੱਧ ਨੂੰ ਸਬਸਿਡੀ ਦੇਣ ਦਾ ਹਿੱਸ ਨਹੀਂ ਹੋਵਾਂਗੇ। ਬਾਈਡੇਨ ਨੇ ਕਿਹਾ ਕਿ ਅਮਰੀਕਾ ਯੂਰਪੀਅਨ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ, ਜੋ ਰੂਸੀ ਊਰਜਾ ਸਪਲਾਈ 'ਤੇ ਜ਼ਿਆਦਾ ਨਿਰਭਰ ਹੈ।