ਅਮਰੀਕਾ : ਟੈਕਸਾਸ ‘ਚ ਮਾਲਕ ਨੂੰ ਹੀ ਖਾ ਗਏ 18 ਕੁੱਤੇ

by mediateam

ਟੈਕਸਾਸ (ਵਿਕਰਮ ਸਹਿਜਪਾਲ) : ਅਮਰੀਕਾ ਦੇ ਸੂਬੇ ਟੈਕਸਾਸ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੀਤੇ ਕੁਝ ਦਿਨਾਂ ਤੋਂ ਲਾਪਤਾ ਸ਼ਖਸ਼ ਨੂੰ ਉਸ ਦੇ ਪਾਲਤੂ ਕੁੱਤਿਆਂ ਨੇ ਖਾ ਲਿਆ। ਅਧਿਕਾਰੀਆਂ ਮੁਤਾਬਕ ਕੁੱਤੇ ਆਪਣੇ ਮਾਲਕ ਦੀਆਂ ਹੱਡੀਆਂ ਤੱਕ ਚਬਾ ਗਏ। ਇੱਥੋਂ ਤੱਕ ਕਿ ਉਸ ਦੇ ਕੱਪੜੇ ਅਤੇ ਵਾਲ ਤੱਕ ਖਾ ਗਏ। ਡੀ.ਐੱਨ.ਏ. ਟੈਸਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਮਾਮਲੇ ਨੇ ਪੁਲਸ ਸਮੇਤ ਸ਼ੇਰਿਫ ਨੂੰ ਵੀ ਹੈਰਾਨ ਕਰ ਦਿੱਤਾ। 

ਮੰਗਲਵਾਰ ਨੂੰ ਮੈਡੀਕਲ ਮਾਹਰਾਂ ਵੱਲੋਂ ਇਸ ਗੱਲ 'ਤੇ ਅਧਿਕਾਰਕ ਮੁਹਰ ਲਗਾਈ ਗਈ। ਜਿਸ ਸ਼ਖਸ ਦੀ ਮੌਤ ਹੋਈ ਉਸ ਦਾ ਨਾਮ ਫ੍ਰੇਡੀ ਮੈਕ ਸੀ ਅਤੇ ਉਮਰ 57 ਸਾਲ ਸੀ। ਪ੍ਰਸ਼ਾਸਨ ਨੇ ਇਹ ਵੀ ਦੱਸਿਆ ਕਿ ਮੈਕ ਕਾਫੀ ਸਮੇਂ ਤੋਂ ਬਿਮਾਰ ਸੀ। ਇਸ ਕਾਰਨ ਇਹ ਸਾਫ ਨਹੀਂ ਕਿ ਕੁੱਤਿਆਂ ਨੇ ਉਨ੍ਹਾਂ ਮਾਰ ਕੇ ਖਾਧਾ ਜਾਂ ਫੇਰ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਖਾ ਗਏ। 

ਇਸ ਘਟਨਾ ਤੋਂ ਬਾਅਦ ਮੈਕ ਦੇ ਦੋਸਤਾਂ ਨੇ ਦੋ ਕੁੱਤਿਆਂ ਨੂੰ ਮਾਰ ਦਿੱਤਾ ਜਦ ਕਿ 13 ਨੂੰ ਉਨ੍ਹਾਂ ਦੇ ਹਮਲਾਵਰ ਰਵੱਈਏ ਕਾਰਨ ਮਾਰ ਦਿੱਤਾ ਗਿਆ, 3 ਨੂੰ ਗੋਦ ਲੈਣ ਲਈ ਰੱਖਿਆ ਗਿਆ। ਮੈਕ ਦੇ ਰਿਸ਼ਤੇਦਾਰ ਨੇ ਮਈ ਵਿਚ ਉਨ੍ਹਾਂ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਮੈਕ ਬਿਮਾਰ ਰਹਿੰਦੇ ਹਨ। ਲੇਕਿਨ ਪਿਛਲੇ ਦਿਨਾਂ ਤੋਂ ਉਹ ਗਾਇਬ ਹਨ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਸੀ। 

More News

NRI Post
..
NRI Post
..
NRI Post
..