ਅਮਰੀਕਾ ਤੈਅ ਕਰ ਸਕਦਾ ਹੈ H-1B VISA ਦੀ ਲਿਮਿਟ, ਭਾਰਤੀਆਂ ‘ਤੇ ਹੋਵੇਗਾ ਅਸਰ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਭਾਰਤੀ ਨਾਗਰਿਕਾਂ ਲਈ H-1ਬੀ ਵੀਜ਼ਾ ਦੇਣ ਦੀ ਲਿਮਿਟ ਨੂੰ 10 ਤੋਂ 15 ਫ਼ੀਸਦੀ ਤੱਕ ਸੀਮਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਨਿਊਜ਼ ਏਜੰਸੀ ਰਾਈਟਰਜ਼ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਅਮਰੀਕਾ ਹਰ ਸਾਲ 85,000 H-1ਬੀ ਵੀਜ਼ਾ ਜਾਰੀ ਕਰਦਾ ਹੈ। ਜਿਸ ਵਿੱਚੋਂ ਸਭ ਤੋਂ ਜ਼ਿਆਦਾ 70 ਫ਼ੀਸਦੀ ਵੀਜ਼ਾ ਭਾਰਤੀ ਕਰਮਚਾਰੀਆਂ ਨੂੰ ਮਿਲਦਾ ਹੈ। ਫ਼ਿਲਹਾਲ ਵੀਜ਼ਾ ਨੂੰ ਲੈ ਕੇ ਕਿਸੇ ਦੇਸ਼ ਲਈ ਕੋਈ ਲਿਮਿਟ ਤੈਅ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ਕਿ ਜੇਕਰ ਅਮਰੀਕਾ H-1ਬੀ ਵੀਜ਼ਾ ਦੀ ਲਿਮਿਟ ਤੈਅ ਕਰਦਾ ਹੈ ਤਾਂ ਇਸ ਦਾ ਭਾਰਤ 'ਤੇ ਕਿੰਨਾ ਅਸਰ ਪਵੇਗਾ। 

ਸੂਤਰਾਂ ਮੁਤਾਬਿਕ ਅਮਰੀਕਾ ਉਨ੍ਹਾਂ ਦੇਸ਼ਾਂ ਲਈ ਵੀਜ਼ੇ ਦੀ ਲਿਮਿਟ ਤੈਅ ਕਰਨ ਜਾ ਰਿਹਾ ਹੈ, ਜੋ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਪੱਧਰ 'ਤੇ ਡਾਟਾ ਸਟੋਰ ਕਰਨ ਨੂੰ ਮਜਬੂਰ ਕਰਦੇ ਹਨ। ਭਾਰਤ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ RBI ਨੇ ਪਿਛਲੇ ਸਾਲ ਹੀ ਡਾਟਾ ਲੋਕਲਾਈਜੇਸ਼ਨ ਪਾਲਿਸੀ ਨੂੰ ਲਾਗੂ ਕੀਤਾ ਸੀ, ਜਿਸ ਦੇ ਤਹਿਤ ਵੀਜ਼ਾ, ਮਸਟਰ ਕਾਰਡ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਲੈਣ-ਦੇਣ ਨਾਲ ਜੁੜੇ ਡਾਟਾ ਵਿਦੇਸ਼ੀ ਸਰਵਰ ਦੀ ਬਜਾਏ ਭਾਰਤ 'ਚ ਸਟੋਰ ਕਰਨੇ ਹੁੰਦੇ ਹਨ। ਅਮਰੀਕਾ ਦੀ ਸਰਕਾਰ ਨੂੰ ਇਸ 'ਤੇ ਇਨਕਾਰੀ ਹੈ।

More News

NRI Post
..
NRI Post
..
NRI Post
..