ਕੈਲੀਫੋਰਨੀਆ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ 'ਚ ਵੀਰਵਾਰ ਸਵੇਰੇ 10:33 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਮਾਪੀ ਗਈ। ਅਮਰੀਕੀ ਭੂਗਰਗ ਸਰਵੇ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸਾਨ ਬਰਨਾਰਡੀਨੋ ਕਾਉਂਟੀ ਦੇ ਸੀਅਰਲੇਸ ਵੇਲੀ ਨੇੜੇ ਸੀ ਤੇ ਇਸ ਦੀ ਗਹਿਰਾਈ 5.4 ਮੀਲ ਸੀ। ਲਾਸ ਏਂਜਲਸ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਅਜੇ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਹੈ।


