ਆਪਣੀ ਹੀ ਜਨਾਨੀਆਂ ਕੋਲੋਂ ਫੋਨ ਕਰਵਾ ਆਮ ਲੋਕਾਂ ਨੂੰ ਕਰਦੇ ਸਨ ਬਲੈਕਮੇਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਗਰਾਓ ਦੇ SSP ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ SSP ਨਵਨੀਤ ਸਿੰਘ ਦੇ ਆਦੇਸ਼ਾ ਤੇ SP ਹਰਿੰਦਰਪਾਲ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਦੋਸ਼ੀ ਨਿਰਮਲ ਸਿੰਘ ਤੇ ਦੋਸ਼ੀ ਇਕਬਾਲ ਸਿੰਘ ਵਾਸੀ ਮੁੱਲਾਂਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਆਮ ਲੋਕਾਂ ਨੂੰ ਆਪਣੀਆਂ ਜਨਾਨੀਆਂ ਕੋਲੋਂ ਫੋਨ ਕਰਵਾ ਕੇ ਬਲੈਕਮੇਲ ਕਰਦੇ ਸਨ। ਇਨ੍ਹਾਂ ਨਾਲ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਤੇ ਇਕਬਾਲ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਵੀ ਸ਼ਾਮਲ ਹੈ ,ਜੋ ਹਾਲੇ ਫਰਾਰ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਲੋਂ ਬਲਵੀਰ ਸਿੰਘ ਨੂੰ ਆਪਣੇ ਜਾਲ 'ਚ ਫਸਾਇਆ ਗਿਆ ।

ਮਨਜੀਤ ਕੌਰ ਨੇ ਬਲਵੀਰ ਸਿੰਘ ਨੂੰ ਮਿਲ ਲਈ ਬੁਲਾਇਆ ਪਰ ਉਹ ਨਹੀ ਆਇਆ। ਜਿਸ ਤੋਂ ਬਾਅਦ ਨਿਰਮਲ ਸਿੰਘ ਤੇ ਇਕਬਾਲ ਸਿੰਘ ਦੋਵੇ ਪਿੰਡ ਚਲੇ ਗਏ। ਉਨ੍ਹਾਂ ਨੇ ਕਹਾਣੀ ਬਣਾਈ ਕਿ ਉਸ ਦੇ ਕਾਰਨ ਮਨਜੀਤ ਕੌਰ ਨੇ ਜ਼ਹਿਰ ਖਾ ਲਿਆ , ਹੁਣ ਉਸ ਖ਼ਿਲਾਫ਼ ਮਾਮਲਾ ਦਰਜ਼ ਹੋਵੇਗਾ। ਉਸ ਨੂੰ ਧਮਕੀ ਦਿੱਤੀ ਕਿ ਮਾਮਲੇ ਨੂੰ ਰਫ਼ਾ -ਦਫ਼ਾ ਕਰਨ ਲਈ ਡੇਢ ਲੱਖ ਰੁਪਏ ਲੱਗਣਗੇ। ਬਲਵੀਰ ਸਿੰਘ ਨੇ 1 ਲੱਖ 20 ਹਜ਼ਾਰ ਰੁਪਏ ਦੇਣ ਲਈ ਕਿਹਾ ਤੇ 50 ਹਜ਼ਾਰ ਰੁਪਏ ਮੌਕੇ 'ਤੇ ਦੇ ਦਿੱਤੇ। ਬੀਤੀ ਦਿਨੀਂ ਜਦੋ ਉਹ 70 ਹਜ਼ਾਰ ਰੁਪਏ ਲੈਣ ਆਏ ਤਾਂ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਨੇਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।