ਸਿਹਤ ਲਈ ਫਾਇਦੇਮੰਦ ਹੈ ਪਪੀਤੇ ਦਾ ਜੂਸ, ਕਰੋ Diet `ਚ ਸ਼ਾਮਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਪੀਤਾ ਖਾਣਾ ਜਿੰਨਾ ਸਿਹਤਮੰਦ ਹੁੰਦਾ ਹੈ, ਓਨਾ ਹੀ ਇਸ ਦਾ ਜੂਸ ਵੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਆਯੁਰਵੇਦ ਵਿੱਚ ਇਸ ਦੇ ਪੱਤਿਆਂ ਦੀ ਵਰਤੋਂ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ।

ਪਪੀਤੇ 'ਚ ਮੌਜੂਦ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ 'ਚ ਜ਼ਿੰਕ, ਨਿਆਸੀਨ, ਵਿਟਾਮਿਨ ਸੀ, ਕਾਪਰ, ਸੋਡੀਅਮ, ਫੋਲੇਟ, ਮੈਂਗਨੀਜ਼, ਆਇਰਨ, ਕਈ ਤਰ੍ਹਾਂ ਦੇ ਵਿਟਾਮਿਨ, ਫਾਈਬਰ, ਐਨਰਜੀ, ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਪ੍ਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ।

ਪਪੀਤੇ ਵਿੱਚ ਫਾਈਬਰ ਹੁੰਦਾ ਹੈ। ਇਸ ਤੋਂ ਤਿਆਰ ਜੂਸ ਤੁਹਾਨੂੰ ਲੰਬੇ ਸਮੇਂ ਤੱਕ ਸੰਤੁਸ਼ਟ ਰੱਖਦਾ ਹੈ, ਨਾਲ ਹੀ ਅੰਤੜੀਆਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਹੈ। ਪਪੀਤੇ ਦੇ ਜੂਸ 'ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਇਮਿਊਨਿਟੀ ਨੂੰ ਵਧਾਉਂਦੇ ਹਨ। ਇੱਕ ਗਲਾਸ ਪਪੀਤੇ ਦਾ ਜੂਸ ਪੀਣ ਨਾਲ ਇਮਿਊਨਿਟੀ ਲੈਵਲ ਵਧਦਾ ਹੈ। ਇਸ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਭੋਜਨ 'ਚ ਪੱਕੇ ਜਾਂ ਕੱਚੇ ਪਪੀਤੇ ਨੂੰ ਜ਼ਰੂਰ ਸ਼ਾਮਲ ਕਰੋ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇਸ ਵਿੱਚ ਵਿਟਾਮਿਨ ਏ ਬਹੁਤ ਜ਼ਿਆਦਾ ਹੁੰਦਾ ਹੈ, ਇਸ ਲਈ ਇਹ ਫਲ ਬੱਚਿਆਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ।

ਔਰਤਾਂ ਵਿੱਚ ਪੀਰੀਅਡਜ਼ ਦੇ ਦਿਨਾਂ ਵਿੱਚ ਪੇਟ ਦਰਦ, ਕੜਵੱਲ ਨੂੰ ਘੱਟ ਕਰਦਾ ਹੈ। ਇਸ 'ਚ ਮੌਜੂਦ ਪੈਪੈਨ ਨਾਂ ਦਾ ਐਂਜ਼ਾਈਮ ਪੀਰੀਅਡਸ ਦੇ ਪ੍ਰਵਾਹ ਨੂੰ ਠੀਕ ਕਰਦਾ ਹੈ ਅਤੇ ਇਸ ਦੌਰਾਨ ਹਰ ਤਰ੍ਹਾਂ ਦੇ ਸਰੀਰਕ ਦਰਦ ਨੂੰ ਦੂਰ ਕਰਦਾ ਹੈ।

ਇੱਕ ਪੱਕਾ ਪਪੀਤਾ ਲਓ। ਇਸ ਦੀ ਸਕਿਨ ਨੂੰ ਛਿੱਲ ਕੇ ਪਾਣੀ ਨਾਲ ਸਾਫ਼ ਕਰ ਲਓ ਅਤੇ ਇਸ ਦੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਇਸ ਨੂੰ ਮਿਕਸਰ 'ਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਥੋੜ੍ਹਾ ਜਿਹਾ ਪਾਣੀ ਪਾਓ ਤਾਂ ਕਿ ਇਹ ਢਿੱਲਾ ਹੋ ਜਾਵੇ। ਸਵਾਦ ਦੇਣ ਲਈ ਇਸ ਵਿਚ ਕਾਲਾ ਨਮਕ, ਨਿੰਬੂ ਦਾ ਰਸ, ਚਾਟ ਮਸਾਲਾ, ਕਾਲੀ ਮਿਰਚ ਪਾਊਡਰ ਪਾਓ ਅਤੇ ਫਿਰ ਇਸ ਜੂਸ ਨੂੰ ਪੀਓ।