ਨਵੀਂ ਦਿੱਲੀ : ਜੀਓ ਹੌਟਸਟਾਰ 'ਤੇ ਰਿਲੀਜ਼ ਹੋਈ ਏਆਈ ਮਹਾਭਾਰਤ ਨੂੰ ਲੈ ਕੇ ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੱਤੀ ਹੈ। ਪਹਿਲੇ ਐਪੀਸੋਡ 'ਚ ਹਸਤਿਨਾਪੁਰ ਦੇ ਰਾਜਾ ਸ਼ਾਂਤਨੂ ਦੇ ਇੱਥੇ ਰਾਜਕੁਮਾਰ ਦੇਵਵ੍ਰਤ (ਜੋ ਬਾਅਦ 'ਚ ਭੀਸ਼ਮ ਦੇ ਨਾਂ ਨਾਲ ਪ੍ਰਸਿੱਧ ਹੋਏ) ਦੇ ਜਨਮ ਦਾ ਵਰਣਨ ਕੀਤਾ ਗਿਆ ਹੈ। ਇਕ ਸੀਨ 'ਚ ਦੇਵੀ ਗੰਗਾ ਨੂੰ ਇਕ ਛੋਟੇ ਬੱਚੇ ਦੇ ਨਾਲ ਮਹਿਲ ਦੇ ਇਕ ਕਮਰੇ 'ਚ ਦਿਖਾਇਆ ਗਿਆ ਹੈ।
ਇਸ ਸੀਨ 'ਚ ਦਰਸ਼ਕਾਂ ਨੇ ਦੇਖਿਆ ਕਿ ਉਨ੍ਹਾਂ ਦਾ ਰੂਮ ਕਾਫੀ ਮਾਡਰਨ ਹੈ। ਕਮਰੇ ਦੇ ਪਰਦੇ ਤੇ ਬਿਸਤਰਾ ਉਸ ਸਮੇਂ ਦੇ ਲੱਗਦੇ ਹਨ ਪਰ ਬੈੱਡ ਦੇ ਸਾਈਡ 'ਤੇ ਲੱਗੀ ਟੇਬਲ ਨੂੰ ਦੇਖ ਕੇ ਲੋਕਾਂ ਨੇ ਇਸ ਦੇ ਮੀਮ ਬਣਾਏ। ਜਿਵੇਂ ਹੀ ਇਹ ਸੀਨ ਵਾਇਰਲ ਹੋਇਆ, ਇੰਟਰਨੈਟ 'ਤੇ ਇਸ ਦੇ ਬਹੁਤ ਸਾਰੇ ਮੀਮ ਬਣਾਏ ਗਏ। ਇਕ ਨੇ ਮਜ਼ਾਕੀਆ ਅੰਦਾਜ਼ 'ਚ ਲਿਖਿਆ, 'ਵਾਇਰਲੈੱਸ ਚਾਰਜਰ ਦੀ ਕਮੀ ਹੈ'।
ਇਕ ਹੋਰ ਨੇ ਲਿਖਿਆ, 'ਇੱਕ ਸੀਨ 'ਚ ਬਿਸਤਰੇ ਦੀ ਦੀਵਾਰ 'ਤੇ ਸੂਟ ਪਹਿਨੇ ਵਿਅਕਤੀ ਦੀ ਤਸਵੀਰ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਹਾਲਾਂਕਿ ਇਹ ਬਿਲਕੁਲ ਬੁਰਾ ਹੈ, ਪਰ ਮੈਨੂੰ ਅਜਿਹਾ ਕਰਨ ਲਈ ਉਨ੍ਹਾਂ ਦੇ ਸਾਹਸ ਦੀ ਸ਼ਲਾਘਾ ਕਰਨੀ ਪਵੇਗੀ।' ਇਕ ਹੋਰ ਯੂਜ਼ਰ ਨੇ ਲਿਖਿਆ, 'ਮੇਰੀ ਮਾਂ ਇਕ ਦਿਨ ਪਹਿਲਾਂ ਇਸਨੂੰ ਦੇਖ ਰਹੇ ਸਨ ਤੇ ਮੈਂ ਉਨ੍ਹਾਂ ਦੇ ਬਗਲ 'ਚ ਸੀ। ਉਹ ਕਹਿ ਰਹੀ ਸਨ, 'ਦੇਖੋ, ਉਹ ਕਿੰਨੇ ਪਰਫੈਕਟ ਲੱਗ ਰਹੇ ਹਨ।' ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਇਹ ਏਆਈ ਹੈ ਤੇ ਉਹ ਪਰੇਸ਼ਾਨ ਹੋ ਗਈਆਂ ਕਿਉਂਕਿ ਉਹ ਆਖਰੀ ਪੀੜ੍ਹੀ ਹਨ ਜੋ ਇੰਨੀ ਮਾਸੂਮ ਹੈ।'



