ਭਾਰਤ ਚ ਕੋਰੋਨਾ ਦੀ ਉਲਟੀ ਗਿਣਤੀ ਸ਼ੁਰੂ…!

by vikramsehajpal

ਨਵੀਂ ਦਿੱਲੀ(ਦੇਵ ਇੰਦਰਜੀਤ )- ਦੁਨੀਆਂ ਵਿਚ ਅਜ ਸਬ ਤੋਂ ਵੱਡੀ ਟੀਕਾਕਰਨ ਦੀ ਮੁਹਿੰਮ ਭਾਰਤ ਵਿਚ ਸ਼ੁਰ ਕਰ ਦਿਤੀ ਗਈ ਹੈ। ਜਿਸ ਵਿਚ ਵੀਡੀਓ ਕਾਨਫਰੰਸ ਰਾਹੀਂ ਕੀਤੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਦੇ ਨਾਲ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 3006 ਟੀਕਾਕਰਨ ਕੇਂਦਰ ਸ਼ਾਮਲ ਹੋਏ। ਪਹਿਲੇ ਦਿਨ ਤਿੰਨ ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦਿੱਤੀ ਜਾਵੇਗੀ।

ਸਰਕਾਰ ਦੇ ਅਨੁਸਾਰ ਪਹਿਲਾਂ ਇਕ ਕਰੋੜ ਸਿਹਤ ਕਰਮਚਾਰੀ, ਮੋਹਰੀ ਸਫ਼ਾਂ 'ਤੇ ਕੰਮ ਕਰਨ ਵਾਲੇ ਤਕਰੀਬਨ ਦੋ ਕਰੋੜ ਕਰਮਚਾਰੀਆਂ ਅਤੇ ਫਿਰ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਟੀਕੇ ਲਗਾਏ ਜਾਣਗੇ। ਬਾਅਦ ਦੇ ਪੜਾਅ ਵਿੱਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਟੀਕਾਕਰਨ ਹੋਵੇਗਾ।