ਵੈਨਕੂਵਰ ਦੇ ਰੇਡੀਓ ਅਦਾਰੇ ਦਾ ਕਿਸਾਨ ਅੰਦੋਲਨ ‘ਚ ਮਰਨ ਵਾਲੇ ਕਿਸਾਨਾਂ ਲਈ ਵੱਡਾ ਉਪਰਾਲਾ

by vikramsehajpal

ਵੈਨਕੂਵਰ (ਦੇਵ ਇੰਦਰਜੀਤ)- ਵੈਨਕੂਵਰ ਦੇ ਇਕ ਰੇਡੀਓ ਅਦਾਰੇ ਵੱਲੋਂ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਪੰਜਾਬੀਆਂ ਦੇ ਪਰਿਵਾਰਾਂ ਦੀ ਵਿੱਤੀ ਮਦਦ ਲਈ ਰੇਡੀਓਥਨ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀ ਸਮਰੱਥਾ ਅਨੁਸਾਰ ਰਕਮ ਦੇ ਕੇ ਕਰੀਬ 1.5 ਕਰੋੜ ਰੁਪਏ ਇਕੱਠੇ ਕਰ ਲਏ।

ਇਕ ਰੇਡੀਓ ਅਦਾਰੇ ਦੇ ਸੰਚਾਲਕ ਅਜੀਤ ਸਿੰਘ ਅਨੁਸਾਰ ਇਹ ਰਕਮ ਅਗਲੇ ਮਹੀਨੇ ਪੀੜਤ ਪਰਿਵਾਰਾਂ ਵਿੱਚ ਇਕਸਾਰ ਵੰਡੀ ਜਾਵੇਗੀ। ਕੁਝ ਹੋਰ ਰੇਡੀਓ ਮਾਲਕਾਂ ਵੱਲੋਂ ਵੀ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ।

More News

NRI Post
..
NRI Post
..
NRI Post
..