ਬਚਪਨ ਦੇ ਪਿਆਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਬੌਲੀਵੁੱਡ ਅਦਾਕਾਰ ਵਰੁਣ ਧਵਨ

ਬਚਪਨ ਦੇ ਪਿਆਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਬੌਲੀਵੁੱਡ ਅਦਾਕਾਰ ਵਰੁਣ ਧਵਨ

SHARE ON

ਅਲੀਬਾਗ (ਦੇਵ ਇੰਦਰਜੀਤ)– ਬੌਲੀਵੁੱਡ ਅਦਾਕਾਰ ਵਰੁਣ ਧਵਨ ਆਪਣੇ ਬਚਪਨ ਦੇ ਪਿਆਰ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਇਸ ਖਾਸ ਮੌਕੇ ਮਹਾਰਾਸ਼ਟਰ ਦੇ ਅਲੀਬਾਗ਼ ਸਥਿਤ ‘ਦਿ ਮੈਨਸ਼ਨ ਹਾਉੂਸ’ ਵਿੱਚ ਪੁਜਾਰੀਆਂ ਨੂੰ ਪੂਜਾ ਸਮੱਗਰੀ ਦੇ ਇੱਕ ਭਾਰੀ ਬੈਗ ਸਮੇਤ ਦਾਖ਼ਲ ਹੁੰਦੇ ਦੇਖਿਆ ਗਿਆ, ਜਿੱਥੇ ਉਨ੍ਹਾਂ ਵਿਆਹ ਦੀਆਂ ਰਸਮਾਂ ਵਿੱਚ ਹਿੱਸਾ ਲਿਆ। ਪੁਜਾਰੀ ਨੇ ਗੇਟ ਦੇ ਬਾਹਰ ਆਪਣੀਆਂ ਤਸਵੀਰਾਂ ਖਿਚਵਾਉਂਦਿਆਂ ‘ਨਮਸਤੇ’ ਲਈ ਹੱਥ ਜੋੜੇ ਪਰ ਉਨ੍ਹਾਂ ਵਿਆਹ ਦੇ ਵੇਰਵਿਆਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਹਾਲਾਂਕਿ ਦੇਸ਼ ਭਰ ਦੇ ਪ੍ਰਸ਼ੰਸਕ ਬੌਲੀਵੁੱਡ ਦੇ ਇਸ ਵੱਡੇ ਵਿਆਹ ਸਮਾਗਮ ਬਾਰੇ ਜਾਣਨ ਲਈ ਉਤਸਕ ਹਨ ਪਰ ਲਾੜੇ ਵਰੁਣ ਧਵਨ ਅਤੇ ਲਾੜੀ ਨਤਾਸ਼ਾ ਦਲਾਲ ਦੇ ਪਰਿਵਾਰਾਂ ਨੇ ਮੀਡੀਆ ਦੀਆਂ ਨਜ਼ਰਾਂ ਤੋਂ ਬਚਣ ਲਈ ਇਸ ਨੂੰ ਜਿੰਨਾ ਸੰਭਵ ਹੋ ਸਕੇ, ਗੁਪਤ ਰੱਖਣ ਦੀ ਚੋਣ ਕੀਤੀ। ਧਵਨ’ਜ਼ ਨੇ ਅਲੀਬਾਗ਼ ਦੇ ਸਮੁੰਦਰੀ ਕੰਢੇ ਨਾਲ ਜੁੜੇ ਸਾਰੇ ਰਸਤੇ ਬੰਦ ਕਰ ਰੱਖੇ।

ਵਿਆਹ ਸਮਾਗਮਾਂ ਦੀ ਸ਼ੁਰੂਆਤ 22 ਜਨਵਰੀ ਤੋਂ ਹੋਈ, ਜਿੱਥੇ ਮਹਿਮਾਨ ਬਾਇਓ ਬਬਲ ਪ੍ਰੋਟੋਕੋਲ ਤਹਿਤ ਸ਼ਾਮਲ ਹੋਏ। ਮਹਿਮਾਨਾਂ ਦੀ ਸੂਚੀ ਵਿੱਚ ਪਰਿਵਾਰਕ ਮੈਂਬਰਾਂ ਸਮੇਤ ਜੋੜੇ ਦੇ ਕੁਝ ਕਰੀਬੀ ਦੋਸਤ ਅਤੇ ਇੰਡਸਟਰੀ ਦੇ ਸਹਿਕਰਮੀ ਹੀ ਸ਼ਾਮਲ ਕੀਤੇ ਗਏ। ਵਿਆਹ ਸਮਾਗਮ 26 ਜਨਵਰੀ ਨੂੰ ਪਾਰਟੀ ਨਾਲ ਸਮਾਪਤ ਹੋਣਗੇ।