ਹਥਿਆਰਾਂ ਦੀ ਨੋਕ ‘ਤੇ ਸਬਜ਼ੀ ਵਿਕਰੇਤਾ ਤੋਂ ਹੋਈ ਲੁੱਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਦੀਨੋ- ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਮੰਡੀ ਤੋਂ ਸਬਜ਼ੀ ਖਰੀਦਣ ਜਾ ਰਹੇ ਸਬਜ਼ੀ ਵਿਕਰੇਤਾ ਕੋਲੋਂ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ 'ਤੇ ਨਕਦੀ ਤੇ ਐਕਟਿਵਾ ਲੁੱਟ ਲਈ।ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇਦਾਰਨਾਥ ਦੀ ਸ਼ਿਕਾਇਤ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਕੇਦਾਰਨਾਥ ਨੇ ਪੁਲਿਸ ਨੂੰ ਬਿਆਨਾਂ 'ਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਅੱਜ ਸਵੇਰੇ 5 ਵਜੇ ਦੇ ਕਰੀਬ ਹੀ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਮੰਡੀ ਸਬਜ਼ੀ ਖਰੀਦਣ ਲਈ ਜਾ ਰਿਹਾ ਸੀ। ਇਸ ਦੌਰਾਨਜਿਵੇ ਹੀ ਉਹ ਚੀਮਾ ਚੌਂਕ ਕੋਲ ਪਹੁੰਚਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ।ਲੁਟੇਰਿਆਂ ਨੇ ਤਲਵਾਰ ਕੱਢ ਕੇ ਗਰਦਨ ਤੇ ਰੱਖ ਦਿੱਤੀ ਤੇ ਉਸ ਦੀ ਜੇਬ 'ਚ ਪਏ 3 ਹਜ਼ਾਰ ਰੁਪਏ ਤੇ ਐਕਟਿਵਾ ਲੈ ਕੇ ਫਰਾਰ ਹੋ ਗਏ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..