ਵੈਨੇਜ਼ੁਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ

by vikramsehajpal

ਕਾਰਾਕਸ (ਦੇਵ ਇੰਦਰਜੀਤ)- ਦਖਣੀ ਅਮਰੀਕੀ ਮਹਾਂਦੀਪ ਦਾ ਦੇਸ਼ ਵੈਨੇਜ਼ੁਏਲਾ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ 10 ਲੱਖ ਦਾ ਨੋਟ ਜਾਰੀ ਕੀਤਾ ਹੈ। ਅਸਲ ਵਿਚ ਭਿਆਨਕ ਆਰਥਕ ਸੰਕਟ ਕਾਰਨ ਵੈਨੇਜ਼ੁਏਲਾ ਨੂੰ ਅਜਿਹਾ ਕਰਨਾ ਪਿਆ।

ਵੈਨੇਜੁਏਲਾ ਨੇ ਸਨਿਚਰਵਾਰ ਨੂੰ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ 10 ਲੱਖ ਬੋਲੀਵਰ ਦਾ ਨਵਾਂ ਨੋਟ ਜਾਰੀ ਕੀਤਾ। 10 ਲੱਖ ਬੋਲੀਵਰ ਦੀ ਕੀਮਤ ਅੱਧਾ ਅਮਰੀਕੀ ਡਾਲਰ ਅਤੇ ਭਾਰਤੀ ਰੁਪਏ ਮੁਤਾਬਕ ਸਿਰਫ 36 ਰੁਪਏ ਹੈ। ਜੇਕਰ ਦੇਖਿਆ ਜਾਵੇ ਤਾਂ ਇੰਨੇ ਰੁਪਏ ਵਿਚ ਅੱਜ ਦੇ ਸਮੇਂ ਵਿਚ ਭਾਰਤ ਵਿਚ ਅੱਧਾ ਲੀਟਰ ਪਟਰੌਲ ਵੀ ਨਹੀਂ ਮਿਲੇਗਾ ਵੈਨੇਜ਼ੁਏਲਾ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਦੇਖਦੇ ਹੋਏ ਇੰਨੇ ਵੱਡੇ ਕਰੰਸੀ ਨੋਟ ਨੂੰ ਜਾਰੀ ਕਰਨਾ ਪਿਆ ਹੈ। ਅਗਲੇ ਹਫ਼ਤੇ 2 ਲੱਖ ਬੋਲੀਵਰ ਅਤੇ 5 ਲੱਖ ਬੋਲੀਵਰ ਦੇ ਨੋਟ ਵੀ ਜਾਰੀ ਕੀਤੇ ਜਾਣਗੇ।

ਮੌਜੂਦਾ ਸਮੇਂ ਵਿਚ ਵੈਨੇਜ਼ੁਏਲਾ 10 ਹਜ਼ਾਰ, 20 ਹਜ਼ਾਰ ਅਤੇ 50 ਹਜ਼ਾਰ ਬੋਲੀਵਰ ਦੇ ਨੋਟ ਪ੍ਰਚਲਨ ਵਿਚ ਹਨ। ਵੈਨੇਜ਼ੁਏਲਾ ਵਿਚ ਭਾਰਤ ਦੇ 1 ਰੁਪਏ ਦੀ ਕੀਮਤ 25584.66 ਬੋਲੀਵਰ ਹੈ।