ਸਲੀਮ ਦੀ ਵਿਆਹ ਦੇ ਪ੍ਰੋਗਰਾਮ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

by mediateam

ਜੰਡਿਆਲਾ ਮੰਜਕੀ : ਗਾਇਕ ਮਾਸਟਰ ਸਲੀਮ ਦੀ ਇਕ ਵਿਆਹ ਦੇ ਪ੍ਰੋਗਰਾਮ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਵੀਡੀਓ ਵਿਚ ਗਾਇਕ ਮਾਸਟਰ ਸਲੀਮ ਫੋਟੋਗ੍ਰਾਫਰਾਂ ਨਾਲ ਗ਼ਲਤ ਤਰੀਕੇ ਨਾਲ ਬੋਲਦੇ ਹੋਏ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਪੰਜਾਬ ਭਰ ਦੇ ਫੋਟੋਗ੍ਰਾਫਰਾਂ 'ਚ ਰੋਸ ਦੀ ਲਹਿਰ ਹੈ। 

ਬੇਸ਼ੱਕ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਸਟਰ ਸਲੀਮ ਵੱਲੋਂ ਫੋਟੋਗ੍ਰਾਫਰ ਵੀਰਾਂ ਤੋਂ ਮਾਫ਼ੀ ਮੰਗ ਲਈ ਗਈ ਹੈ ਪਰ ਅਜੇ ਵੀ ਫੋਟੋਗ੍ਰਾਫਰ ਵੀਰਾਂ ਵੱਲੋਂ ਇਸ ਵੀਡੀਓ ਸਬੰਧੀ ਰੋਸ ਪ੍ਰਗਟਾਇਆ ਜਾ ਰਿਹਾ ਹੈ। 

ਫੋਟੋਗ੍ਰਾਫਰ ਵੀਰਾਂ 'ਚ ਭਾਰੀ ਰੋਸ ਦਾ ਕਾਰਨ ਇਹ ਵੀ ਹੈ ਕਿ ਅਕਸਰ ਆਪਣੇ ਪ੍ਰੋਗਰਾਮਾਂ 'ਚ ਮਾਸਟਰ ਸਲੀਮ ਵੱਲੋਂ ਫੋਟੋਗ੍ਰਾਫਰਾਂ ਨਾਲ ਇਹੋ ਜਿਹੇ ਕੁਮੈਂਟ ਕਰ ਕੇ ਉਨ੍ਹਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ। ਜੰਡਿਆਲਾ ਫੋਟੋਗਰਾਫ਼ਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਫੋਟੋਗ੍ਰਾਫਰਾਂ ਵੱਲੋਂ ਵੀ ਗਾਇਕ ਮਾਸਟਰ ਸਲੀਮ ਦੇ ਵਿਰੋਧ 'ਚ ਰੋਸ ਪ੍ਰਗਟਾਇਆ ਗਿਆ ਹੈ। 

ਜੰਡਿਆਲਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਮਨੂ ਦੇਵ ਨੇ ਕਿਹਾ ਕਿ ਹਰੇਕ ਕਲਾਕਾਰ ਨੂੰ ਸਟੇਜ ਉੱਪਰ ਲੋਕਾਂ ਸਾਹਮਣੇ ਬੋਲਣ ਲੱਗੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਦੇ ਬੋਲ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾਉਣ। ਇਸ ਮੌਕੇ ਜੰਡਿਆਲਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਸਮੂਹ ਫ਼ੋਟੋਗ੍ਰਾਫ਼ਰ ਹਾਜ਼ਰ ਸਨ।

More News

NRI Post
..
NRI Post
..
NRI Post
..