ਵਿਜੀਲੈਂਸ ਡਾਇਰੈਕਟੋਰੇਟ ਨੇ AIADMK ਆਗੂ ਥੰਗਾਮਣੀ ਦੇ ਟਿਕਾਣਿਆਂ ਦੀ ਲਈ ਤਲਾਸ਼ੀ

by jaskamal

ਨਿਊਜ਼ ਡੈਸਕ (ਜਸਕਮਲ) : ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਮਾਮਲੇ 'ਚ AIADMK ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੀ ਥੰਗਾਮਣੀ ਦੇ ਟਿਕਾਣਿਆਂ 'ਤੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ 'ਚ ਵਿਜੀਲੈਂਸ ਦੇ ਛਾਪੇ ਮਾਰੇ ਗਏ।

ਥੰਗਾਮਣਾ ਨੇ ਪਿਛਲੀ ਏਆਈਏਡੀਐੱਮਕੇ ਸਰਕਾਰ 'ਚ ਬਿਜਲੀ, ਪਾਬੰਦੀ ਤੇ ਆਬਕਾਰੀ ਵਿਭਾਗ ਸੰਭਾਲੇ ਸਨ। ਪੁਲਿਸ ਨੇ ਕਿਹਾ ਕਿ ਚੌਕਸੀ ਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ (ਡੀਵੀਏਸੀ) ਦੇ ਅਧਿਕਾਰੀਆਂ ਵੱਲੋਂ ਚੇਨਈ, ਕਰੂਰ ਤੇ ਨਮੱਕਲ ਸਮੇਤ ਸੂਬਿਆਂ ਦੇ ਵੱਖ-ਵੱਖ ਹਿੱਸਿਆਂ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਹ ਸੂਬੇ 'ਚ ਮੁੱਖ ਵਿਰੋਧੀ ਪਾਰਟੀ ਦੇ ਪੰਜਵੇਂ ਸਾਬਕਾ ਮੰਤਰੀ ਹਨ ਜੋ ਕਥਿਤ ਤੌਰ 'ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਦੇ ਘੇਰੇ 'ਚ ਆਉਂਦੇ ਹਨ, ਹੋਰਾਂ 'ਚ ਐੱਮਆਰ ਵਿਜੇਭਾਸਕਰ, ਐੱਸਪੀ ਵੇਲੂਮਣੀ, ਕੇਸੀ ਵੀਰਾਮਣੀ ਤੇ ਸੀ ਵਿਜੇਭਾਸਕਰ ਸ਼ਾਮਲ ਹਨ।

More News

NRI Post
..
NRI Post
..
NRI Post
..