ਫਰਾਂਸ ‘ਚ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ

by vikramsehajpal

ਲੰਡਨ ਡੈਸਕ (ਐਨ.ਆਰ.ਆਈ. ਮੀਡਿਆ) : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ 'ਤੇ ਸ਼ਿਕੰਜਾ ਕਸਦੇ ਹੋਏ ਫਰਾਂਸ 'ਚ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਸਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਈਡੀ ਦੀ ਬੇਨਤੀ‘ ਤੇ ਫ੍ਰੈਂਚ ਅਥਾਰਟੀ ਨੇ ਫਰਾਂਸ ਦੇ 32 ਐਵੀਨਿਊ ਫੋਚ (ਐਫਓਐਚਈਐਚ) ਦੀ ਜਾਇਦਾਦ ਜ਼ਬਤ ਕਰ ਲਈ ਹੈ। ਵਿਜੇ ਮਾਲਿਆ ਦੀ ਫਰਾਂਸ 'ਚ ਜ਼ਬਤ ਕੀਤੀ ਗਈ ਜਾਇਦਾਦ ਦੀ ਕੀਮਤ 1.6 ਮਿਲੀਅਨ ਯੂਰੋ (ਲਗਭਗ 14 ਕਰੋੜ ਰੁਪਏ) ਅਨੁਮਾਨ ਹੈ।

ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਵਿੱਚ ਕਿੰਗਫਿਸ਼ਰ ਏਅਰਲਾਇੰਨਸ ਲਿਮਟਡ ਦੇ ਬੈਂਕ ਖਾਤੇ ਵਿੱਚੋਂ ਵੱਡੀ ਰਕਮ ਕਰਵਾਈ ਗਈ ਸੀ।ਪਹਿਲਾਂ ਯੁਨਾਈਟਡ ਕਿੰਗਡਮ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਜਦੋਂ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਵੱਲੋਂ ਬੇਨਤੀ ਕੀਤੀ ਗਈ ਤਾਂ ਉਨ੍ਹਾਂ ਨੂੰ ਪਨਾਹ ਨਾ ਦਿੱਤੀ ਜਾਵੇ। ਭਾਰਤ ਸਰਕਾਰ ਨੇ ਕਿਹਾ ਹੈ ਕਿ ਵਿਜੇ ਮਾਲਿਆ ਦੀ ਤੁਰੰਤ ਹਵਾਲਗੀ ਦੇ ਸੰਬੰਧ ਵਿੱਚ ਉਹ ਬ੍ਰਿਟਿਸ਼ ਸਰਕਾਰ ਦੇ ਸੰਪਰਕ ਵਿੱਚ ਹੈ।

64 ਸਾਲਾ ਵਿਜੇ ਮਾਲਿਆ ਭਾਰਤ 'ਚ ਆਪਣੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਦੇ ਡੂੱਬ ਜਾਣ ਮਗਰੋਂ ਬਾਅਦ ਧੋਖਾਧੜੀ ਦੇ ਦੋਸ਼ਾਂ ਵਿੱਚ ਭਗੌੜੇ ਹਨ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇੱਕ ਮੀਡੀਆ ਨੂੰ ਕਿਹਾ ਕਿ ਅਸੀਂ ਬ੍ਰਿਟਿਸ਼ ਪੱਖ ਨੂੰ ਬੇਨਤੀ ਕੀਤੀ ਹੈ ਕਿ ਜੇ ਉਸ ਵੱਲੋਂ ਬੇਨਤੀ ਕੀਤੀ ਗਈ ਤਾਂ ਉਸਦੀ ਸ਼ਰਣ ਬਾਰੇ ਵਿਚਾਰ ਨਾ ਕੀਤਾ ਜਾਵੇ। ਬ੍ਰਿਟੇਨ ਨੇ ਕਿਹਾ ਕਿ ਇਥੇ ਇਕ ਹੋਰ ਕਾਨੂੰਨੀ ਮਸਲਾ ਹੈ ਜਿਸ ਨੂੰ ਵਿਜੇ ਮਾਲਿਆ ਦੀ ਹਵਾਲਗੀ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਹੱਲ ਕਰਨ ਦੀ ਲੋੜ ਸੀ। ਉਨ੍ਹਾਂ ਕਿਹਾ ਹੈ ਵਿਜੇ ਮਾਲਿਆ ਦੀ ਹਵਾਲਗੀ ਲਈ ਅਸੀਂ ਯੂਕੇ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ।