ਬੰਗਲਾਦੇਸ਼ ‘ਚ ਚੋਣਾਂ ਤੋਂ 2 ਦਿਨ ਪਹਿਲਾਂ ਭੜਕੀ ਹਿੰਸਾ, ਸ਼ਰਾਰਤੀ ਅਨਸਰਾਂ ਨੇ ਟਰੇਨ ਨੂੰ ਲਗਾਈ ਅੱਗ, 5 ਦੀ ਮੌ*ਤ

by jagjeetkaur

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਗੋਪੀਬਾਗ ਇਲਾਕੇ 'ਚ ਸ਼ੁੱਕਰਵਾਰ ਰਾਤ ਸ਼ਰਾਰਤੀ ਅਨਸਰਾਂ ਨੇ ਇਕ ਟਰੇਨ ਨੂੰ ਅੱਗ ਲਗਾ ਦਿੱਤੀ, ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਬੇਨਾਪੋਲ ਐਕਸਪ੍ਰੈਸ ਟਰੇਨ ਨੂੰ ਅੱਗ ਲਗਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਗੋਪੀਬਾਗ ਇਲਾਕੇ 'ਚ ਰਾਤ ਕਰੀਬ 9 ਵਜੇ ਅੱਗ ਲੱਗੀ। ਰਾਤ 10.20 ਵਜੇ ਤੱਕ ਅੱਗ 'ਤੇ ਕਾਬੂ ਪਾਇਆ ਗਿਆ। ਪੁਲਿਸ ਜਾਨੀ ਅਤੇ ਨੁਕਸਾਨ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਦਰਅਸਲ, ਬੰਗਲਾਦੇਸ਼ ਵਿੱਚ 12ਵੀਂ ਆਮ ਚੋਣ ਲਈ 7 ਜਨਵਰੀ ਨੂੰ ਵੋਟਾਂ ਪੈਣਗੀਆਂ। ਸ਼ੇਖ ਹਸੀਨਾ 2009 ਤੋਂ ਪ੍ਰਧਾਨ ਮੰਤਰੀ ਹੈ ਅਤੇ 5ਵੀਂ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰ ਹੈ। ਪੁਲਿਸ ਅਧਿਕਾਰੀ ਅਨਵਰ ਹੁਸੈਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅੱਗ ਭੰਨਤੋੜ ਤੋਂ ਬਾਅਦ ਲਾਈ ਗਈ ਹੈ। ਸ਼ਰਾਰਤੀ ਅਨਸਰਾਂ ਵੱਲੋਂ ਲਾਈ ਗਈ ਅੱਗ ਟਰੇਨ ਦੇ 5 ਡੱਬਿਆਂ ਤੱਕ ਫੈਲ ਗਈ। ਫਿਲਹਾਲ ਪੁਲਿਸ ਜਾਨੀ ਅਤੇ ਨੁਕਸਾਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਟਰੇਨ ਢਾਕਾ ਨੂੰ ਬੰਗਲਾਦੇਸ਼ ਦੀ ਸਭ ਤੋਂ ਮਹੱਤਵਪੂਰਨ ਬੰਦਰਗਾਹ ਬੇਨਾਪੋਲ ਨਾਲ ਜੋੜਦੀ ਹੈ। ਵਿਰੋਧੀ ਧਿਰ ਨੇ ਬੰਗਲਾਦੇਸ਼ ਵਿੱਚ 7 ​​ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ ਇਕ ਵਾਰ ਫਿਰ ਸ਼ੇਖ ਹਸੀਨਾ ਦੀ ਜਿੱਤ ਦੀ ਸੰਭਾਵਨਾ ਹੈ।