ਦੱਖਣੀ ਅਫਰੀਕਾ ਵਿੱਚ ਹਿੰਸਕ ਪ੍ਰਦਰਸ਼ਨ; ਸ਼ਾਪਿੰਗ ਮਾਲ ਲੁੱਟੇ, 72 ਲੋਕਾਂ ਦੀ ਮੌਤ, 200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ

by vikramsehajpal

ਜੌਹਾਨਸਬਰਗ (ਦੇਵ ਇੰਦਰਜੀਤ)- ਦੱਖਣੀ ਅਫਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਯਾਕੂਬਜ਼ੁੰਮਾ ਦੇ ਜੇਲ ਜਾਣ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਵਿਚ ਹਾਲੇ ਤਕ 72 ਲੋਕਾਂ ਦੀ ਮੌਤ ਹੋ ਗਈ ਅਤੇ ਦੁਕਾਨਾਂ ਲੁੱਟਣ ਦੇ ਦੌਰਾਨ ਭਗਦੜ ਵਿੱਚ ਕੁਚਲੇ ਜਾਣ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਤੇ ਫੌਜ ਨੇ ਸਥਿਤੀ ਸੰਭਾਲਣ ਲਈ ਗ੍ਰਨੇਡ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ 1200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਹਿੰਸਾ ਦੱਖਣੀ ਅਫਰੀਕਾ ਦੇ 2 ਪ੍ਰਾਂਤਾਂ ਦੇ ਬਦਨਾਮ ਖੇਤਰਾਂ ਵਿੱਚ ਹੋਈ ਹੈ, ਜਿਥੇ ਇੱਕ ਕਮਿਊਨਿਟੀ ਰੇਡੀਓ ਸਟੇਸ਼ਨ ਦੀ ਭੰਨਤੋੜ ਵੀ ਕੀਤੀ ਗਈ ਸੀ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਯਾਕੂਬਜ਼ੁੰਮਾ ਦੇ ਜੇਲ ਜਾਣ ਮਗਰੋਂਸ਼ੁਰੂ ਹੋਈ ਇਸ ਹਿੰਸਾ ਵਿਚ 72 ਲੋਕਾਂ ਦੀ ਮੌਤ ਹੋ ਚੁੱਕੀ ਤੇ ਦੁਕਾਨਾਂ ਲੁੱਟਣ ਦੌਰਾਨ ਭਗਦੜ ਵਿੱਚ ਕੁਚਲ ਜਾਣ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਸਾਬਕਾ ਰਾਸ਼ਟਰਪਤੀ ਯਾਕੂਬਜ਼ੁੰਮਾ ਉੱਤੇ ਆਪਣੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਸਨ। ਇਸ ਕੇਸ ਵਿਚ ਸ਼ੁਰੂ ਕੀਤੀ ਜਾਂਚ ਦੌਰਾਨ ਜ਼ੁੰਮਾ ਨੂੰ ਜਾਂਚ ਅਧਿਕਾਰੀ ਅਤੇ ਅਦਾਲਤ ਵਿੱਚ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀਤਾਂ ਅਦਾਲਤ ਨੇ ਉਸਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਮੰਨ ਕੇ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ।ਯਾਕੂਬ ਜ਼ੁੰਮਾ ਨੇ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ।